ਕਪੂਰਥਲਾ, 10 ਫਰਵਰੀ, ਦੇਸ਼ ਕਲਿੱਕ ਬਿਓਰੋ :
ਨਡਾਲਾ ਨਗਰ ਪੰਚਾਇਤ ਦੀ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਹੋਈ ਚੋਣ ਵਿੱਚ ਕਾਂਗਰਸ ਜੇਤੂ ਰਹੀ। ਕਾਂਗਰਸ ਪਾਰਟੀ ਦੇ ਉਮੀਦਵਾਰ ਬਲਜੀਤ ਕੌਰ ਪ੍ਰਧਾਨ ਅਤੇ ਸੰਦੀਪ ਪਸ਼ਰੀਚਾ ਮੀਤ ਪ੍ਰਧਾਨ ਵਜੋਂ ਜੇਤੂ ਰਹੇ। ਜ਼ਿਕਰਯੋਗ ਹੈ ਕਿ ਚੋਣ ਤੋਂ ਪਹਿਲਾਂ ਕੁਝ ਮਾਹੌਲ ਤਣਾਅਪੂਰਨ ਵੀ ਹੋ ਗਿਆ ਸੀ। ਵਿਧਾਨ ਸਭਾ ਹਲਕਾ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਦੋਂ ਪਹੁੰਚੇ ਤਾਂ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਸੀ।
Published on: ਫਰਵਰੀ 10, 2025 12:38 ਬਾਃ ਦੁਃ