ਨਵੀਂ ਦਿੱਲੀ, 10 ਫਰਵਰੀ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਦੇ ਵਿਧਾਇਕ ਖਿਲਾਫ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ। ਵਿਧਾਇਕ ਖਿਲਾਫ ਇਕ ਹੱਤਿਆ ਦੇ ਮਾਮਲੇ ਵਿੱਚ ਆਰੋਪੀ ਨੂੰ ਭਜਾਉਣ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ। ਵਿਧਾਇਕ ਅਮਾਨਾਤੁਲਾਹ ਖਾਨ ਖਿਲਾਫ ਦਿੱਲੀ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ। ਵਿਧਾਇਕ ਖਿਲਾਫ ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਉਤੇ ਦੋਸ਼ ਲਗਾਇਆ ਕਿ ਅਮਾਨਾਤੁਲਾਹ ਖਾਨ ਅਤੇ ਉਸਦੇ ਸਹਿਯੋਗੀ ਨੇ ਹੱਤਿਆ ਦੇ ਆਰੋਪ ਵਿੱਚ ਫੜ੍ਹੇ ਗਏ ਇਕ ਆਰੋਪੀ ਨੂੰ ਭਜਾਉਣ ਵਿੱਚ ਮਦਦ ਕੀਤੀ ਹੈ। ਦਿੱਲੀ ਦੇ ਜਾਮੀਆ ਇਲਾਕੇ ਵਿੱਚ ਕ੍ਰਾਈਮ ਬ੍ਰਾਂਚ ਦੀ ਟੀਮ ਕਤਲ ਦੇ ਇਕ ਆਰੋਪੀ ਨੂੰ ਗ੍ਰਿਫਤਾਰ ਕਰਨ ਗਈ ਸੀ। ਅਮਾਨਤੁਲਾਹ ਖਾਨ ਦੇ ਸਮਰਥਕਾਂ ਉਤੇ ਦੋਸ਼ ਹੈ ਕਿ ਉਨ੍ਹਾਂ ਕ੍ਰਾਈਮ ਬ੍ਰਾਂਚ ਦੀ ਟੀਮ ਉਤੇ ਹਮਲਾ ਕੀਤਾ ਅਤੇ ਆਰੋਪੀ ਨੂੰ ਭਜਾਉਣ ਵਿੱਚ ਮਦਦ ਕੀਤੀ। ਕਿਹਾ ਜਾ ਰਿਹਾ ਹੈ ਕਿ ਘਟਨਾ ਸਥਾਨ ਉਤੇ ਵਿਧਾਇਕ ਵੀ ਖੁਦ ਮੌਜੂਦ ਸਨ।
Published on: ਫਰਵਰੀ 10, 2025 7:35 ਬਾਃ ਦੁਃ