ਬਠਿੰਡਾ, 16 ਫਰਵਰੀ, ਦੇਸ਼ ਕਲਿੱਕ ਬਿਓਰੋ :
ਬਠਿੰਡਾ ਵਿੱਚ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਪਿਤਾ ਨੇ ਗੋਲੀ ਮਾਰ ਕੇ ਆਪਣੇ ਹੀ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਠਿੰਡਾ ਜ਼ਿਲ੍ਹੇ ਦੇ ਪਿੰਡ ਰੁਲਦੂ ਸਿੰਘ ਵਾਲਾ ਵਿਖੇ ਇਕ ਵਿਅਕਤੀ ਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੇ ਨੌਜਵਾਨ ਪੁੱਤ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ।
ਥਾਣਾ ਸੰਗਤ ਦੇ ਐਸਐਚਓ ਪਰਮ ਪਾਰਸ ਸਿੰਘ ਚਾਹਲ ਨੇ ਦੱਸਿਆ ਕਿ ਪਿੰਡ ਰੁਲਦੂ ਸਿੰਘ ਵਾਲਾ ਤੋਂ ਇਹ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੇ ਆਪਣੇ ਪੁੱਤ ਨੂੰ ਗੋਲੀ ਮਾਰ ਦਿੱਤੀ। ਜਦੋਂ ਘਟਨਾ ਵਾਲੀ ਥਾਂ ਉਤੇ ਜਾ ਕੇ ਦੇਖਿਆ ਤਾਂ ਪਿਉ ਸੁਖਵਿੰਦਰ ਸਿੰਘ ਨੇ ਆਪਣੇ ਪੁੱਤ ਅਰਸ਼ਦੀਪ ਸਿੰਘ ਨੂੰ 12 ਬੋਰ ਦੀ ਬੰਦੂਕ ਨਾਲ ਮਾਰਿਆ ਹੈ, ਜਿਸ ਨੂੰ ਬਠਿੰਡਾ ਦੇ ਨਿਜੀ ਹਸਪਤਾਲ ਵਿਖੇ ਦਾਖਲ ਕਰਾਇਆ ਅਤੇ ਉਸਦੀ ਮੌਤ ਹੋ ਗਈ ਸਾਡੇ ਵੱਲੋਂ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰ ਜਾਂਚ ਪੜਤਾਲ ਸ਼ੁਰੂ ਕੀਤੀ ਜਾ ਰਹੀ ਹੈ।
Published on: ਫਰਵਰੀ 16, 2025 5:30 ਬਾਃ ਦੁਃ