ਸੁਖਬੀਰ ਬਾਦਲ ਦੀ ਧੀ ਹਰਕੀਰਤ ਕੌਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਨਾਮਵਰ ਸ਼ਖ਼ਸੀਅਤਾਂ ਪਹੁੰਚੀਆਂ
ਚੰਡੀਗੜ੍ਹ, 18 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਵੱਡੀ ਧੀ ਹਰਕੀਰਤ ਕੌਰ ਬਾਦਲ ਦਾ ਵਿਆਹ ਪੰਜ ਦਿਨ ਪਹਿਲਾਂ ਹੋਇਆ ਹੈ। ਉਸ ਦਾ ਵਿਆਹ ਐਨਆਰਆਈ ਤੇਜਬੀਰ ਸਿੰਘ ਨਾਲ ਹੋਇਆ ਹੈ। ਤੇਜਬੀਰ ਦਾ ਵਿਦੇਸ਼ ਵਿੱਚ ਕਾਰੋਬਾਰ ਹੈ। ਵਿਆਹ ਦਾ ਪ੍ਰੋਗਰਾਮ ਦਿੱਲੀ ਵਿੱਚ ਹੋਇਆ ਸੀ। ਇਸ ਵਿੱਚ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ।ਬੀਤੇ ਕੱਲ੍ਹ ਨਿਊ ਚੰਡੀਗੜ੍ਹ ਵਿੱਚ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ।
ਇਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਕਈ ਵੱਡੇ ਰਾਜਨੇਤਾ, ਕਾਰੋਬਾਰੀ, ਕਲਾਕਾਰ ਅਤੇ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਹਿਮਾਚਲ ਪ੍ਰਦੇਸ਼ ਦੇ ਸੀਐਮ ਸੁਖਵਿੰਦਰ ਸਿੰਘ ਸੁੱਖੂ, ਜੰਮੂ ਕਸ਼ਮੀਰ ਦੇ ਸਾਬਕਾ ਸੀਐਮ ਫਾਰੂਕ ਅਬਦੁੱਲਾ, ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ, ਉਮਰ ਅਬਦੁੱਲਾ ਅਤੇ ਡੇਰਾ ਬਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਸਮੇਤ ਕਈ ਮਸ਼ਹੂਰ ਹਸਤੀਆਂ ਸ਼ਾਮਲ ਸਨ। ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਹਰਸਿਮਰਤ ਕੌਰ ਨੇ ਖੁਦ ਸਾਰੇ ਮਹਿਮਾਨਾਂ ਨਾਲ ਮੁਲਾਕਾਤ ਕੀਤੀ।
Published on: ਫਰਵਰੀ 18, 2025 7:40 ਪੂਃ ਦੁਃ