ਪੰਜਾਬ ‘ਚ ਰਸਤੇ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਧਾਰਿਆ ਹਿੰਸਕ ਰੂਪ, ਗੋਲੀਬਾਰੀ ‘ਚ ਤਿੰਨ ਲੋਕ ਜ਼ਖਮੀ
ਗੁਰਦਾਸਪੁਰ, 20 ਫਰਵਰੀ, ਦੇਸ਼ ਕਲਿਕ ਬਿਊਰੋ :
ਗੁਰਦਾਸਪੁਰ ਜ਼ਿਲ੍ਹੇ ਦੇ ਫਤਿਹਗੜ੍ਹ ਚੂੜੀਆਂ ਦੇ ਪਿੰਡ ਅਵਾਨ ਵਿੱਚ ਰਸਤੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਹਿੰਸਕ ਰੂਪ ਧਾਰਨ ਕਰ ਗਿਆ। ਬੀਤੀ ਸ਼ਾਮ ਦੋ ਗੱਡੀਆਂ ਵਿੱਚ ਆਏ ਕਰੀਬ 20 ਵਿਅਕਤੀਆਂ ਨੇ ਪਿੰਡ ਦੇ ਚੌਕ ਵਿੱਚ ਖੜ੍ਹੇ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ‘ਚ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਲਵਜੋਤ ਸਿੰਘ, ਗੁਰਕੀਰਤ ਸਿੰਘ ਅਤੇ ਕੁਲਦੀਪ ਸਿੰਘ ਵਜੋਂ ਹੋਈ ਹੈ।
ਤਿੰਨਾਂ ਨੂੰ ਪਹਿਲਾਂ ਫਤਿਹਗੜ੍ਹ ਚੂੜੀਆਂ ਦੇ ਸਿਵਲ ਹਸਪਤਾਲ ਲਿਜਾਇਆ ਗਿਆ।ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਖਮੀ ਗੁਰਕੀਰਤ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਨੂੰ ਗਰਾਊਂਡ ਤੋਂ ਖੇਡ ਕੇ ਵਾਪਸ ਪਰਤਿਆ ਸੀ।
ਉਹ ਪਿੰਡ ਦੇ ਚੌਕ ਵਿੱਚ ਖੜ੍ਹਾ ਸੀ। ਇਸ ਦੌਰਾਨ ਦੋ ਗੱਡੀਆਂ ਵਿੱਚ ਸਵਾਰ ਲੋਕਾਂ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੁਰਕੀਰਤ ਦੀਆਂ ਦੋਵੇਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ। ਲਵਜੋਤ ਅਤੇ ਕੁਲਦੀਪ ਦੀਆਂ ਲੱਤਾਂ ਵਿੱਚ ਵੀ ਗੋਲੀਆਂ ਲੱਗੀਆਂ ਹਨ।
Published on: ਫਰਵਰੀ 20, 2025 1:58 ਬਾਃ ਦੁਃ