ਮਾਨਸਾ, 20 ਫਰਵਰੀ 2025, ਦੇਸ਼ ਕਲਿੱਕ ਬਿਓਰੋ :
ਮੋਦੀ ਦੇ ਅਮਰੀਕੀ ਰਾਸ਼ਟਰਪਤੀ ਟ੍ਰੰਪ ਨਾਲ ਮੁਲਾਕਾਤ ਤੋਂ ਬਾਅਦ ਵੀ ਗੈਰ ਕਾਨੂੰਨੀ ਤਰੀਕੇ ਨਾਲ ਗਏ ਭਾਰਤੀਆਂ ਨੂੰ ਹੱਥਕੜੀਆਂ ਤੇ ਪੈਰੀਂ ਬੇੜੀਆਂ ਲਗਾ ਕੇ ਅਤੇ ਸਿੱਖ ਨੌਜਵਾਨਾਂ ਦੀਆਂ ਪੱਗਾਂ ਉਤਾਰ ਕੇ ਭਾਰਤ ਭੇਜਿਆ ਜਾ ਰਿਹਾ ਹੈ, ਜਿਸ ਨਾਲ ਪੂਰਾ ਦੇਸ਼ ਸ਼ਰਮਸਾਰ ਹੋਇਆ ਹੈ। ਮੀਡੀਆ ਮੋਦੀ ਅਤੇ ਟਰੰਪ ਦੀ ਯਾਰੀ ਦਾ ਗੁਣਗਾਣ ਕਰ ਰਿਹਾ ਹੈ,ਜਿਹੜਾ ਕਿ ਆਮ ਲੋਕਾਂ ਦੇ ਕਿਸੇ ਕੰਮ ਨਹੀਂ ਆਉਣ ਵਾਲਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਟ੍ਰੰਪ ਸਰਕਾਰ ਵੱਲੋਂ ਭਾਰਤੀ ਨੌਜਵਾਨਾਂ ਨੂੰ ਹੱਥ ਕੜੀਆਂ ਪੈਰੀ ਬੇੜੀਆਂ ਪਾ ਕੇ ਭਾਰਤ ਭੇਜਣ ਤੇ ਦੇਸ਼ ਦੇ ਇਸ ਅਪਮਾਨ ਦੇ ਖਿਲਾਫ ਪਾਰਟੀ ਦੇ ਸੱਦੇ ਤਹਿਤ ਮਾਨਸਾ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਅੱਗੇ ਮੋਦੀ ਸਰਕਾਰ ਦਾ ਪੁਤਲਾ ਸਾੜਦਿਆਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ। ਉਹਨਾਂ ਮੰਗ ਕੀਤੀ ਕਿ ਨੌਜਵਾਨਾਂ ਦੀ ਲੁੱਟ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ । ਵਾਪਸ ਆਏ ਨੌਜਵਾਨਾਂ ਨੂੰ ਢੁਕਵੇਂ ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾਣ।ਕਿ ਦੇਸ਼ ਦੇ ਨਾਗਰਿਕਾਂ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਰੁਜ਼ਗਾਰ ਅਧਿਕਾਰ ਗਰੰਟੀ ਐਕਟ ਬਣਾਇਆ ਜਾਵੇ ਅਤੇ ਕੰਮ ਦੇ ਘੰਟੇ 8 ਤੋਂ ਘਟਾ ਕੇ 6 ਘੰਟੇ ਕੀਤੇ ਜਾਣ ਤਾਂ ਜ਼ੋ ਨੌਜਵਾਨ ਵਿਦੇਸ਼ਾਂ ਲਈ ਪਰਵਾਸ ਕਰਨ ਲਈ ਮਜਬੂਰ ਨਾਂ ਹੋਣ ਅਤੇ ਮਾਨ ਸਨਮਾਨ ਬਹਾਲ ਰਹੇ।ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸਿੰਕਦਰ ਸਿੰਘ ਘਰਾਗਣਾ ਲਿਬਰੇਸ਼ਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਗੁਰਸੇਵਕ ਸਿੰਘ ਮਾਨ,,ਬੀ ਕੇ ਯੂ ਲੱਖੋਵਾਲ ਵੱਲੋਂ ਅਭੀ ਮੌੜ,ਆਇਸਾ ਆਗੂ ਸੁਖਜੀਤ ਸਿੰਘ ਰਾਮਾਨੰਦੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸਾਧੂ ਸਿੰਘ ਬੁਰਜ ਢਿੱਲਵਾਂ ਗੁਰਪਰਨਾਮ ਖਾਰਾ , ਸਾਬਕਾ ਸਰਪੰਚ ਮੇਜ਼ਰ ਸਿੰਘ ਦਰੀਆਪੁਰ , ਕੇਵਲ ਸਿੰਘ , ਲਿਬਰੇਸ਼ਨ ਦੀ ਸ਼ਹਿਰੀ ਕਮੇਟੀ ਵੱਲੋਂ ਪਰਸ਼ੋਤਮ ,ਰੇਖਾ ਰਾਣੀ, ਹਰਮੀਤ ਸਿੰਘ ਸ਼ਾਮਲ ਹੋਏ।
Published on: ਫਰਵਰੀ 20, 2025 7:23 ਬਾਃ ਦੁਃ