ਹਿਮਾਚਲ ‘ਚ ਕਈ ਥਾਈਂ ਬਰਫਬਾਰੀ
ਸ਼ਿਮਲਾ, 21 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ ‘ਚ ਬੁੱਧਵਾਰ ਤੋਂ ਵੀਰਵਾਰ ਰਾਤ ਤੱਕ 24 ਘੰਟਿਆਂ ‘ਚ ਕਈ ਥਾਵਾਂ ‘ਤੇ ਬਰਫਬਾਰੀ ਹੋਈ। ਖਾਸ ਤੌਰ ‘ਤੇ ਮਨਾਲੀ, ਲਾਹੌਲ ਸਪਿਤੀ, ਸ਼ਿਮਲਾ, ਕੁਫਰੀ,ਕਿਨੌਰ ਅਤੇ ਡਲਹੌਜ਼ੀ ‘ਚ ਬਰਫ ਪੈ ਗਈ ਹੈ। ਅਗਲੇ 6 ਤੋਂ 20 ਦਿਨਾਂ ਤੱਕ ਸੈਲਾਨੀ ਇਨ੍ਹਾਂ ਥਾਵਾਂ ‘ਤੇ ਬਰਫਬਾਰੀ ਦੇਖ ਸਕਦੇ ਹਨ।
ਇੱਥੋਂ ਦੇ ਉੱਚੇ ਪਹਾੜ ਬਰਫ਼ ਨਾਲ ਢਕੇ ਹੋਏ ਹਨ। ਸੜਕ ਕਿਨਾਰੇ ਖੜ੍ਹੇ ਵਾਹਨਾਂ ਅਤੇ ਘਰਾਂ ‘ਤੇ ਬਰਫ਼ ਜਮ੍ਹਾਂ ਹੋ ਗਈ ਹੈ। ਸੜਕ ‘ਤੇ ਵੀ ਬਰਫ ਜੰਮੀ ਹੋਈ ਹੈ।
ਸ਼ਿਮਲਾ ‘ਚ ਸੈਲਾਨੀ ਅਗਲੇ 6 ਤੋਂ 12 ਦਿਨਾਂ ਤੱਕ ਕੁਫਰੀ, ਮਹਾਸੂ-ਪੀਕ ਅਤੇ ਨਾਰਕੰਡਾ ਵਿੱਚ ਬਰਫ਼ਬਾਰੀ ਦੇਖ ਸਕਣਗੇ। ਕੁਫਰੀ ਅਤੇ ਮਹਾਸੂ ਪੀਕ ਸ਼ਿਮਲਾ ਤੋਂ ਲਗਭਗ 15-16 ਕਿਲੋਮੀਟਰ ਦੂਰ ਹਨ, ਜਦੋਂ ਕਿ ਨਰਕੰਡਾ ਲਗਭਗ 65 ਕਿਲੋਮੀਟਰ ਦੂਰ ਹੈ। ਸੈਲਾਨੀਆਂ ਦੇ ਠਹਿਰਨ ਲਈ ਇਨ੍ਹਾਂ ਥਾਵਾਂ ‘ਤੇ ਵੱਡੀ ਗਿਣਤੀ ‘ਚ ਹੋਮ ਸਟੇਅ ਅਤੇ ਹੋਟਲ ਹਨ।
Published on: ਫਰਵਰੀ 21, 2025 7:29 ਪੂਃ ਦੁਃ