ਨਵੀਂ ਦਿੱਲੀ, 21 ਫਰਵਰੀ, ਦੇਸ਼ ਕਲਿੱਕ ਬਿਓਰੋ :
ਅੱਜ ਦੇ ਸਮੇਂ ਵਿੱਚ ਹਰੇਕ ਵਿਅਕਤੀ ਮੋਬਾਇਲ ਦੀ ਵਰਤੋਂ ਕਰਦਾ ਹੈ। ਮੋਬਾਇਲ ਵਰਤਣ ਵਾਲਿਆਂ ਨੂੰ ਟਰਾਈ (TRAI) ਵੱਲੋਂ ਸਖਤ ਚੇਤਾਵਨੀ ਜਾਰੀ ਕੀਤੀ ਗਈ ਹੈ। ਦੂਰਸੰਚਾਰ ਵਿਭਾਗ ਸਮੇਂ ਸਮੇਂ ਉਤੇ ਲੋਕਾਂ ਨੂੰ ਚੌਕਸ ਕਰਦਾ ਰਹਿੰਦਾ ਹੈ। ਟਰਾਈ ਨੇ ਮੋਬਾਇਲ ਵਰਤਣ ਵਾਲਿਆਂ ਨੂੰ ਸਾਵਧਾਨ ਕਰਦੇ ਹੋਏ ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਸਕੈਮਰਜ਼ ਰੋਜ਼ਾਨਾ ਲੋਕਾਂ ਨਾਲ ਧੋਖਾ ਕਰਨ ਲਈ ਨਵੇਂ ਤਰੀਕੇ ਅਪਣਾਉਂਦੇ ਰਹਿੰਦੇ ਹਨ। ਲੋਕਾਂ ਨੂੰ ਫੋਨ ਕਾਲ, ਮੈਸੇਜ ਜਾਂ ਫਿਰ ਹੋਰ ਤਰੀਕੇ ਨਾਲ ਲਾਲਚ ਦੇ ਕੇ ਫਸਾਇਆ ਜਾਂਦਾ ਹੈ ਅਤੇ ਫਿਉ ਲੋਕਾਂ ਨਾਲ ਫਰਾਡ ਕੀਤਾ ਜਾਂਦਾ ਹੈ।
ਦੂਰਸੰਚਾਰ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, ‘ਟ੍ਰਾਈ, ਮੋਬਾਇਲ ਨੰਬਰਾਂ/ਗ੍ਰਾਹਕਾਂ ਨੂੰ ਡਿਸਕਨੇਕਸ਼ਨ, ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਲਈ ਕੋਈ ਵੀ ਮੈਸੇਜ ਜਾਂ ਕਾਲ ਨਹੀਂ ਕਰਦਾ। ਟਰਾਈ ਦੇ ਨਾਮ ਤੋਂ ਆਉਣ ਵਾਲੇ ਅਜਿਹੇ ਮੈਸੇਜ, ਕਾਲ ਤੋਂ ਸਾਵਧਾਨ ਰਹਿਣ ਤੇ ਇਸ ਨੂੰ ਸੰਭਾਵਿਤ ਫਰਾਡ ਸਮਝੋ। ਅਜਿਹੇ ਕਿਸੇ ਵੀ ਮੈਸੇਜ ਜਾਂ ਕਾਲ ਨੂੰ ਸੰਚਾਰ ਸਾਥੀ https://sancharsaathi.gov.in/sfc/ ਪਲੇਟਫਾਰਮ ਰਾਹੀਂ ਦੂਰਸੰਚਾਰ ਵਿਭਾਗ ਨੂੰ ਸੂਚਿਤ ਕਰੋ।
Published on: ਫਰਵਰੀ 21, 2025 10:03 ਪੂਃ ਦੁਃ