ਨਵੀਂ ਦਿੱਲੀ, 21 ਫਰਵਰੀ, ਦੇਸ਼ ਕਲਿੱਕ ਬਿਓਰੋ :
ਪ੍ਰੀਖਿਆ ਦੌਰਾਨ ਇਕ ਵਿਦਿਆਰਥੀ ਵੱਲੋਂ ਨਕਲ ਨਾ ਕਰਾਉਣ ਨੂੰ ਲੈ ਕੇ ਗੋਲੀ ਮਾਰ ਕੇ ਕਤਲ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਬਿਹਾਰ ਦੇ ਜ਼ਿਲ੍ਹਾ ਰੋਤਹਾਸ ਵਿੱਚ 10ਵੀਂ ਕਲਾਸ ਦੇ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜ਼ਿਲ੍ਹੇ ਦੇ ਸਾਸਾਰਮ ਵਿੱਚ 10ਵੀਂ ਕਲਾਸ ਦੀ ਪ੍ਰੀਖਿਆ ਦੌਰਾਨ ਪ੍ਰੀਖਿਆ ਵਿੱਚ ਨਕਲ ਨਾ ਕਰਾਉਣ ਕਾਰਨ ਗੋਲੀਆਂ ਚਲਾਈਆਂ ਗਈਆ। ਪ੍ਰੀਖਿਆ ਕੇਂਦਰ ਵਿੱਚ ਕੁਝ ਵਿਦਿਆਰਥੀ ਦੂਜੇ ਵਿਦਿਆਰਥੀ ਦੀ ਉਤਰ ਕਾਪੀ ਦੇਖਕੇ ਨਕਲ ਕਰਨਾ ਚਾਹੁੰਦੇ ਸਨ, ਪ੍ਰੰਤੂ ਉਸਨੇ ਅਜਿਹਾ ਨਹੀਂ ਕਰਨ ਦਿੱਤਾ। ਇਸ ਗੱਲ ਨੂੰ ਲੈ ਕੇ ਦੋ ਗੁੱਟਾਂ ਵਿੱਚ ਆਪਸੀ ਲੜਾਈ ਹੋ ਗਈ। ਇਸ ਦੌਰਾਨ ਗੋਲੀ ਚਲਾ ਦਿੱਤੀ, ਜੋ ਵਿਦਿਆਰਥੀ ਨੂੰ ਲੱਗਣ ਕਾਰਨ ਮੌਤ ਹੋ ਗਈ, ਦੂਜਾ ਜ਼ਖਮੀ ਹੋ ਗਿਆ। ਪੁਲਿਸ ਨੇ ਹਥਿਆਰ ਨਾਲ ਇਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਹੈ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਅਮਿਤ ਵਜੋਂ ਹੋਈ ਹੈ, ਜੋ ਸੰਤ ਅੰਨਾ ਹਾਈ ਸਕੂਲ ਵਿੱਚ 10ਵੀਂ ਕਲਾਸ ਦਾ ਵਿਦਿਆਰਥੀ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰੀਖਿਆ ਦੌਰਾਨ ਕੁਝ ਵਿਦਿਆਰਥੀਆਂ ਨੂੰ ਉਸਨੇ ਆਪਣੀ ਕਾਪੀ ਤੋਂ ਨਕਲ ਨਹੀਂ ਕਰਨ ਦਿੱਤੀ ਜਿਸ ਕਾਰਨ ਇਹ ਝਗੜਾ ਹੋਇਆ।
Published on: ਫਰਵਰੀ 21, 2025 2:02 ਬਾਃ ਦੁਃ