ਬਠਿੰਡਾ: 23 ਫਰਵਰੀ, ਦੇਸ਼ ਕਲਿੱਕ ਬਿਓਰੋ
ਬਠਿੰਡੇ ਸ਼ਹਿਰ ਅੰਦਰ ਫੈਲੇ ਹੋਏ ਕੂੜਾ ਕਰਕਟ ਦੇ ਢੇਰਾਂ ਪ੍ਰਤੀ ਪਹਿਲਾਂ ਵੀ ਲੋਕਾਂ ਨੇ ਕਾਫੀ ਰੋਸ ਪ੍ਰਗਟ ਕੀਤਾ ਹੈ ਤੇ ਇਹ ਵੀ ਕਿਹਾ ਹੈ ਕਿ ਘਰਾਂ ਚੋਂ ਕੂੜਾ ਚੱਕਦਾ ਨਾ ਹੋਣ ਕਰਕੇ ਲੋਕ ਖਾਲੀ ਪਲਾਟਾਂ ਚ ਕੂੜਾ ਸੁੱਟ ਦਿੰਦੇ ਹਨ ਅਤੇ ਕਈ ਥਾਈਂ ਕਾਰਪੋਰੇਸ਼ਨ ਨੇ ਆਪ ਹੀ ਕੂੜਾ ਡੰਪ ਆਬਾਦੀ ਅੰਦਰ ਬਣਾ ਰੱਖੇ ਹਨ l ਸੈਰ ਕਰਨ ਲਈ ਬਣਾਏ ਪਾਰਕਾਂ ਦੀਆਂ ਕੰਧਾਂ ਨਾਲ ਵੀ ਕੂੜਾ ਡੰਪ ਬਣਾਏ ਗਏ ਦਿਸੇ ਹਨl ਪਾਰਕ ਨੰਬਰ 39 ਨੰਬਰ ਤਿੰਨ ਬੀਬੀ ਵਾਲਾ ਰੋਡ ਗੁਰੂ ਤੇਗ ਬਹਾਦਰ ਨਗਰ ਖਾਸ ਕਰਕੇ ਇਸ ਦੀ ਮਿਸਾਲ ਹੈ l ਬਿਨਾਂ ਫੂਡ ਸੇਫਟੀ ਦਾ ਖਿਆਲ ਰੱਖਿਆ ਇੱਥੇ ਵੇਰਕਾ ਮਿਲਕ ਪਲਾਂਟ ਦੇ ਬੂਥਾਂ ਨੂੰ ਖੋਲਣ ਲਈ ਭੋਲੇ ਭਾਲੇ ਲੋਕਾਂ ਵੱਲੋਂ ਅਰਜੀਆਂ ਲਈਆਂ ਜਾ ਰਹੀਆਂ ਹਨ l
ਇਸ ਸਮੱਸਿਆ ਦਾ ਨਾਗਰਿਕ ਚੇਤਨਾ ਵਲੋਂ ਗੰਭੀਰ ਨੋਟਿਸ ਲੈਂਦੇ ਹੋਇਆਂ ਇਹੋ ਜਿਹੇ ਮਿਲਕ ਬੂਥਾਂ ਨੂੰ ਬਿਲਕੁਲ ਵੀ ਇਜਾਜ਼ਤ ਨਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਤੰਦਰੁਸਤ ਰੱਖਣਾ ਵੱਡੀ ਗੱਲ ਹੈ ਅਤੇ ਜੇ ਕੂੜਾ ਡੰਪਾਂ ਕੋਲ ਹੀ ਮਿਲਕ ਬੂਥ ਖੋਲ ਦਿੱਤੇ ਜਾਂਦੇ ਹਨ ਤਾਂ ਮੱਖੀਆਂ ਆਦਿ ਗੰਦਗੀ ਫੈਲਾ ਕੇ ਲੋਕਾਂ ਨੂੰ ਵੀ ਬਿਮਾਰ ਕਰਨਗੀਆਂ । ਨਗਰ ਨਿਗਮ ਨੂੰ ਬਸ ਇੱਕ ਬੂਥ ਪਿੱਛੇ 3000/-ਰੁਪਏ ਮਹੀਨਾ ਕਰਾਇਆ ਲੈਣ ਦਾ ਹੀ ਲਾਲਚ ਹੈ l ਛੋਟੇ ਜਿਹੇ ਲਾਲਚ ਪਿੱਛੇ ਕੂੜਾ ਡੰਪਾਂ ਕੋਲ ਬੂਥ ਖੁੱਲਣੇ ਲੋਕਾਂ ਨਾਲ ਸਰਾਸਰ ਧੱਕਾ ਹੈ ਲੋਕਾਂ ਨੇ ਇਸ ਸੰਬੰਧੀ ਆਪਣੇ ਵਫਦ ਤੇ ਮੰਗ ਪੱਤਰ ਮੇਅਰ ਕਾਰਪੋਰੇਸ਼ਨ ਅਤੇ ਮਿਊਨਸੀਪਲ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਨੂੰ ਦਿੱਤੇ ਹਨ। ਨਾਗਰਿਕ ਚੇਤਨਾ ਮੰਚ ਤੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਅਤੇ ਪ੍ਰੈਸ ਸਕੱਤਰ ਡਾਕਟਰ ਅਜੀਤਪਾਲ ਸਿੰਘ ਨੇ ਇਹਨਾਂ ਗੱਲਾਂ ਦੀ ਪੁਸ਼ਟੀ ਕੀਤੀ ਹੈ।

Published on: ਫਰਵਰੀ 23, 2025 12:55 ਬਾਃ ਦੁਃ