ਬਿਕਰਮ ਸਿੰਘ ਮਜੀਠੀਆ ਵੱਲੋਂ ਬੱਲੋਮਾਜਰਾ ਕਬੱਡੀ ਕੱਪ ਦਾ ਪੋਸਟਰ ਜਾਰੀ,
ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਉਣ ਚ ਅਕਾਲੀ ਦਲ ਦਾ ਵੱਡਾ ਯੋਗਦਾਨ
ਮੋਹਾਲੀ, 24 ਫ਼ਰਵਰੀ – ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਬੱਲੋਮਾਜਰਾ ਕਬੱਡੀ ਕੱਪ ਦਾ ਰਸਮੀ ਪੋਸਟਰ ਜਾਰੀ ਕੀਤਾ, ਇਹ ਕਬੱਡੀ ਕੱਪ ਮਿਤੀ 5,6 ਮਾਰਚ ਨੂੰ ਪਿੰਡ ਬੱਲੋਮਾਜਰਾ ਵਿਖੇ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਨੇ ਕਬੱਡੀ ਨੂੰ ਪੰਜਾਬ ਦੀ ਸ਼ਾਨ ਅਤੇ ਮਾਂ ਖੇਡ ਦੱਸਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਇਸ ਖੇਡ ਨੂੰ ਵਿਸ਼ਵ ਪੱਧਰ ’ਤੇ ਲਿਜਾਣ ਲਈ ਬੇਹੱਦ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।
ਉਨਾਂ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਪੰਜਾਬ ਵਿੱਚ ਵਿਸ਼ਵ ਕੱਪ ਕਬੱਡੀ ਦੇ ਵੱਡੇ ਟੂਰਨਾਮੈਂਟ ਕਰਵਾਏ ਗਏ ਸਨ, ਜਿੰਨਾਂ ਦੀ ਮਦਦ ਨਾਲ ਪੰਜਾਬ ਦੀ ਮਿੱਟੀ ਨਾਲ ਜੁੜੀ ਇਹ ਖੇਡ ਦੁਨੀਆ ਭਰ ਵਿੱਚ ਮਸ਼ਹੂਰ ਹੋਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵਰਤਮਾਨ ਸਰਕਾਰ ਨੇ ਕਬੱਡੀ ਖੇਡ ਦੀ ਬੇਹੱਦ ਅਣਦੇਖੀ ਕੀਤੀ ਹੈ, ਜਿਸ ਕਰਕੇ ਕਈ ਉੱਚ ਪੱਧਰੀ ਮੈਚ ਅਤੇ ਲੀਗ ਬੰਦ ਹੋ ਗਈਆਂ ਹਨ।
ਉਨ੍ਹਾਂ ਨੇ ਆਉਣ ਵਾਲੇ ਬਲੋ ਮਾਜਰਾ ਕਬੱਡੀ ਕੱਪ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੰਜਾਬੀ ਨੌਜਵਾਨਾਂ ਲਈ ਇੱਕ ਵਧੀਆ ਮੰਚ ਹੋਵੇਗਾ, ਜਿੱਥੇ ਉਹ ਆਪਣੀ ਖੇਡ ਦੀ ਕਾਬਲੀਅਤ ਵਿਖਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਖੇਡਾਂ ਵਲ ਪ੍ਰੇਰਿਤ ਕਰਨਾ ਹੈ। ਉਹਨਾਂ ਇਹ ਕੱਪ ਕਰਵਾਉਣ ਵਾਲੇ ਆਯੋਜਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਉਹਨਾਂ ਨੂੰ ਵੀ ਇਸ ਵਾਸਤੇ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ ਪੰਜਾਬ ਸਰਕਾਰ ,ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਖਰੜ ,ਪਰਵਿੰਦਰ ਸਿੰਘ ਸੋਹਾਣਾ ਹਲਕਾ ਇੰਚਾਰਜ ਮੋਹਾਲੀ ,ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੁਰੀ,ਕਰਨਵੀਰ ਬਾਸੀ,ਮਨਜੀਤ ਸਿੰਘ ਬਾਸੀ,ਨਿਸੂ ਸ਼ਰਮਾ,ਜੀਤੂ ਬੜਮਾਜਰਾ,ਗਗਨ ਬਰਾੜ,ਰੂਪ ਕਮਲ,ਨਿਸਾਤ ਕਪੂਰ ,ਹਰਤੇਜ ਬਾਸੀ,ਮਨਪ੍ਰੀਤ ਬਾਸੀ,ਜੱਸੀਬਾਸੀ,ਰੋਬਿਨ ਗਿੱਲ ਆਦਿ ਵੱਡੀ ਗਿਣਤੀ ਚ ਕੱਲਬ ਮੈਂਬਰ ਹਾਜ਼ਰ ਸਨ
ਇਹ ਵੀ ਆਖਿਆ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਮੁੜ ਸਰਕਾਰ ਬਣਾਉਂਦਾ ਹੈ, ਤਾਂ ਵਿਸ਼ਵ ਕੱਪ ਕਬੱਡੀ ਵਰਗੀਆਂ ਇਵੈਂਟਸ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਹਲਕੇ ਦੇ ਨੌਜਵਾਨਾਂ ਨੂੰ ਕਬੱਡੀ ਵਲ ਵਧਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਖੇਡ ਸਾਡੀ ਸੱਭਿਆਚਾਰਕ ਵਿਰਾਸਤ ਹੈ ਅਤੇ ਇਸਦਾ ਪ੍ਰਚਾਰ-ਪਸਾਰ ਜ਼ਰੂਰੀ ਹੈ।
Published on: ਫਰਵਰੀ 24, 2025 7:29 ਬਾਃ ਦੁਃ