ਮੋਹਾਲੀ, 25 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਯੂਨੀਵਰਸਿਟੀ ‘ਚ ਚੱਲ ਰਹੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਵੁਸ਼ੂ ਚੈਂਪੀਅਨਸ਼ਿਪ ਦੌਰਾਨ ਸੋਮਵਾਰ ਨੂੰ ਜੈਪੁਰ ਦੇ ਰਹਿਣ ਵਾਲੇ ਮੋਹਿਤ ਸ਼ਰਮਾ (21) ਦੀ ਮੌਤ ਹੋ ਗਈ। ਰਿੰਗ ‘ਚ ਲੜਦੇ ਹੋਏ ਮੋਹਿਤ ਨੂੰ ਦਿਲ ਦਾ ਦੌਰਾ ਪਿਆ।
ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਮੋਹਿਤ ਰਿੰਗ ‘ਚ ਮੂੰਹ ਭਾਰ ਡਿੱਗਦਾ ਨਜ਼ਰ ਆ ਰਿਹਾ ਹੈ। ਜਦੋਂ ਮੋਹਿਤ ਨੇ ਕੋਈ ਹਿਲਜੁਲ ਨਹੀਂ ਕੀਤੀ ਤਾਂ ਰੈਫਰੀ ਨੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਉੱਠਿਆ।
ਰੈਫਰੀ ਨੇ ਤੁਰੰਤ ਹੋਰ ਲੋਕਾਂ ਨੂੰ ਬੁਲਾਇਆ ਅਤੇ ਮੋਹਿਤ ਨੂੰ ਚੁੱਕ ਕੇ ਖਰੜ (ਮੁਹਾਲੀ) ਦੇ ਸਿਵਲ ਹਸਪਤਾਲ ਲੈ ਗਏ। ਉਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੋਹਿਤ 3 ਦਿਨ ਪਹਿਲਾਂ ਚੈਂਪੀਅਨਸ਼ਿਪ ਖੇਡਣ ਆਇਆ ਸੀ।
Published on: ਫਰਵਰੀ 25, 2025 4:49 ਬਾਃ ਦੁਃ