ਸਰਹਿੰਦ ਨਹਿਰ ਦੇ ਪੁਲ ‘ਤੇ ਪਲਟਿਆ ਕੈਂਟਰ, ਤਿੰਨ ਘੰਟੇ ਵਿੱਚ ਹੀ ਫਸਿਆ ਰਿਹਾ ਡਰਾਈਵਰ, ਹਸਪਤਾਲ ਦਾਖ਼ਲ
ਫਰੀਦਕੋਟ, 28 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਫਰੀਦਕੋਟ ਦੇ ਤਲਵੰਡੀ ਰੋਡ ‘ਤੇ ਰਾਜਸਥਾਨ ਅਤੇ ਸਰਹਿੰਦ ਨਹਿਰ ਦੇ ਪੁਲ ‘ਤੇ ਅੱਜ ਸ਼ੁੱਕਰਵਾਰ ਸਵੇਰੇ ਚੋਕਰ ਨਾਲ ਲੱਦਿਆ ਇਕ ਕੈਂਟਰ ਪਲਟ ਗਿਆ ਅਤੇ ਨਹਿਰ ਦੀ ਰੇਲਿੰਗ ‘ਤੇ ਫਸ ਗਿਆ। ਹਾਦਸੇ ਤੋਂ ਬਾਅਦ ਕੈਂਟਰ ਦਾ ਡਰਾਈਵਰ ਅੰਦਰ ਹੀ ਫਸ ਗਿਆ।
ਇੱਥੇ ਨਿਰਮਾਣ ਅਧੀਨ ਪੁਲ ਦੀ ਲੇਬਰ ਅਤੇ ਟਰੈਫਿਕ ਪੁਲੀਸ ਨੇ ਜੇਸੀਬੀ ਅਤੇ ਲੋਹੇ ਦੀ ਰਾਡ ਦੀ ਮਦਦ ਨਾਲ ਕੈਂਟਰ ਦਾ ਦਰਵਾਜ਼ਾ ਤੋੜ ਕੇ ਕਰੀਬ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਚਾਲਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਪੁਲੀਸ ਅਨੁਸਾਰ ਇਹ ਕੈਂਟਰ ਅੰਮ੍ਰਿਤਸਰ ਤੋਂ ਫਰੀਦਕੋਟ ਆ ਰਿਹਾ ਸੀ ਅਤੇ ਕੈਂਟਰ ਚਾਲਕ ਜੱਗਾ ਸਿੰਘ ਵਾਸੀ ਮੁਕਤਸਰ ਨੂੰ ਨੀਂਦ ਆ ਜਾਣ ਕਾਰਨ ਇਹ ਹਾਦਸਾ ਵਾਪਰ ਗਿਆ। ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
Published on: ਫਰਵਰੀ 28, 2025 1:43 ਬਾਃ ਦੁਃ