ਵ੍ਹਾਈਟ ਹਾਊਸ ‘ਚ ਡੋਨਾਲਡ ਟਰੰਪ ਤੇ ਵੋਲੋਦੀਮੀਰ ਜ਼ੇਲੈਂਸਕੀ ਵਿਚਾਲੇ ਤਿੱਖੀ ਬਹਿਸ
ਵਾਸਿੰਗਟਨ, 1 ਮਾਰਚ, ਦੇਸ਼ ਕਲਿਕ ਬਿਊਰੋ :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵਿਚਕਾਰ ਸ਼ੁੱਕਰਵਾਰ ਦੇਰ ਰਾਤ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਹੋਈ। ਇਸ ਦੌਰਾਨ ਟਰੰਪ, ਉਪਰਾਸ਼ਟਰਪਤੀ ਜੇਡੀ ਵੈਂਸ ਅਤੇ ਜ਼ੇਲੈਂਸਕੀ ਵਿਚਕਾਰ ਤਿੱਖੀ ਬਹਿਸ ਹੋਈ।
ਵੈਂਸ ਨੇ ਜ਼ੇਲੈਂਸਕੀ ’ਤੇ ਅਮਰੀਕਾ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਉਧਰ, ਟਰੰਪ ਨੇ ਯੂਕਰੇਨੀ ਰਾਸ਼ਟਰਪਤੀ ਨੂੰ ਕਈ ਵਾਰ ਫਟਕਾਰ ਲਾਈ। ਟਰੰਪ ਨੇ ਜ਼ੇਲੈਂਸਕੀ ’ਤੇ ਦੋਸ਼ ਲਗਾਇਆ ਕਿ ਉਹ ਤੀਜੇ ਵਿਸ਼ਵ ਯੁੱਧ ਦੀ ਖੇਡ ਖੇਡ ਰਹੇ ਹਨ।
ਇਸ ਤੋਂ ਬਾਅਦ, ਨਾਰਾਜ਼ ਜ਼ੇਲੈਂਸਕੀ ਗੱਲਬਾਤ ਵਿੱਚੋਂ ਉੱਠੇ ਅਤੇ ਤੇਜ਼ ਕਦਮਾਂ ਨਾਲ ਬਾਹਰ ਨਿਕਲਕੇ ਆਪਣੀ ਕਾਲੀ SUV ਵਿੱਚ ਬੈਠ ਕੇ ਹੋਟਲ ਵੱਲ ਨਿਕਲ ਗਏ। ਦੋਵੇਂ ਨੇਤਾਵਾਂ ਵਿਚਕਾਰ ਖਣਿਜਾਂ ਨੂੰ ਲੈ ਕੇ ਇਕ ਸਮਝੌਤਾ ਹੋਣਾ ਸੀ, ਪਰ ਇਹ ਗੱਲਬਾਤ ਰੱਦ ਹੋ ਗਈ।
Published on: ਮਾਰਚ 1, 2025 7:35 ਪੂਃ ਦੁਃ