ਜਗਰਾਓਂ, 4 ਮਾਰਚ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੇ ਜਗਰਾਓਂ ਵਿਖੇ ਰੇਲਵੇ ਪੁਲ ‘ਤੇ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ 22 ਸਾਲਾ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਬਣਿਆਵਾਲ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਵਜੋਂ ਹੋਈ ਹੈ। ਇਹ ਘਟਨਾ ਤਹਿਸੀਲ ਰੋਡ ‘ਤੇ ਸਥਿਤ ਰੇਲਵੇ ਪੁਲ ‘ਤੇ ਵਾਪਰੀ।
ਜਾਣਕਾਰੀ ਮੁਤਾਬਕ, ਰਾਣੀ ਝਾਂਸੀ ਚੌਕ ਵੱਲੋਂ ਆ ਰਹੀ ਆਲੂਆਂ ਨਾਲ ਭਰੀ ਟਰਾਲੀ ਦੇ ਪਿੱਛੇ ਇਕ ਸਾਈਕਲ ਸਵਾਰ ਬੁਜ਼ੁਰਗ ਆ ਰਹੇ ਸਨ। ਇਸ ਦੌਰਾਨ, ਪਿੱਛੋਂ ਆ ਰਹੀ ਸਕੂਟੀ ਸਵਾਰ ਲੜਕੀ ਦੀ ਉਸ ਬੁਜ਼ੁਰਗ ਦੀ ਸਾਈਕਲ ਨਾਲ ਟੱਕਰ ਹੋ ਗਈ। ਟੱਕਰ ਕਾਰਨ ਸਾਈਕਲ ਸਵਾਰ ਬੁਜ਼ੁਰਗ ਇਕ ਪਾਸੇ ਡਿਗ ਪਏ ਅਤੇ ਸਾਈਕਲ ਦੂਜੇ ਪਾਸੇ ਡਿੱਗ ਗਿਆ।
ਹਾਦਸੇ ਵਿੱਚ ਸਕੂਟੀ ਦਾ ਸੰਤੁਲਨ ਵਿਗੜਨ ਕਾਰਨ ਲੜਕੀ ਟਰਾਲੀ ਦੇ ਟਾਇਰ ਅੱਗੇ ਡਿੱਗ ਪਈ। ਟਰਾਲੀ ਦਾ ਟਾਇਰ ਉਸਦੇ ਉੱਤੇ ਚੜ੍ਹ ਗਿਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀ ਬੁਜ਼ੁਰਗ ਦੀ ਪਹਿਚਾਣ ਜਗਰਾਓਂ ਦੇ ਚੁੰਗੀ ਨੰਬਰ-5 ਦੇ ਰਹਿਣ ਵਾਲੇ ਜੋਰਾ ਸਿੰਘ ਵਜੋਂ ਹੋਈ ਹੈ।
Published on: ਮਾਰਚ 4, 2025 1:43 ਬਾਃ ਦੁਃ