ਚੰਡੀਗੜ੍ਹ, 4 ਮਾਰਚ, ਦੇਸ਼ ਕਲਿੱਕ ਬਿਓਰੋ :
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਮੀਤ ਪ੍ਰਧਾਨ ਭੈਣ ਕ੍ਰਿਸ਼ਨਾ ਕੁਮਾਰੀ ਨੂੰ ਉਸ ਸਮੇਂ ਵੱਡਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਮਾਤਾ ਸ੍ਰੀਮਤੀ ਬੰਸੋ ਦੇਵੀ ਦਾ ਦੇਹਾਂਤ ਹੋ ਗਿਆ। ਮਾਤਾ ਬੰਸੋ ਦੇਵੀ ਦੇ ਦਿਹਾਂਤ ਉਤੇ ਕੌਮੀ ਪ੍ਰਧਾਨ ਊਸ਼ ਰਾਣੀ, ਜਥੇਬੰਦੀ ਦੇ ਸੁਬਾਈ ਪ੍ਰਧਾਨ ਹਰਜੀਤ ਕੌਰ ਪੰਜੋਲਾ, ਜਨਰਲ ਸਕੱਤਰ ਸੁਭਾਸ਼ ਰਾਣੀ, ਵਿੱਤ ਸਕੱਤਰ ਅੰਮ੍ਰਿਤਪਾਲ ਕੌਰ, ਸਕੱਤਰ ਮਨਦੀਪ ਕੁਮਾਰੀ ਅਤੇ ਸਮੂਹ ਸੂਬਾਈ ਕਮੇਟੀ ਵੱਲੋਂ ਭੈਣ ਕ੍ਰਿਸ਼ਨਾ ਕੁਮਾਰੀ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਜਿੰਦਗੀ ਵਿੱਚ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨਾਂ ਨੇ ਕਿਹਾ ਕਿ ਮਾਤਾ ਬੰਸੋ ਦੇਵੀ ਦਾ ਸੰਸਾਰ ਵਿੱਚੋਂ ਚਲੇ ਜਾਣਾ ਇੱਕ ਪ੍ਰੇਰਨਾ ਦਾ ਚਲੇ ਜਾਣਾ ਹੈ। ਮਾਤਾ ਬੰਸੋ ਦੇਵੀ ਅਤੇ ਪਿਤਾ ਪਰਸਰਾਮ ਸਾਰੀ ਜ਼ਿੰਦਗੀ ਖੱਬੀ ਲਹਿਰ ਦੇ ਨਾਲ ਜੁੜ ਕੇ ਕਾਰਜ ਕੀਤਾ ਅਤੇ ਹਮੇਸ਼ਾ ਅਗਾਂਹ ਵਧੂ ਵਿਚਾਰਾਂ ਨਾਲ ਭੈਣ ਕ੍ਰਿਸ਼ਨਾ ਜੀ ਨੂੰ ਵੀ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਦਾ ਭੋਗ 11 ਮਾਰਚ 2025 ਨੂੰ ਪਿੰਡ ਪੁਾਦੜਾ ਵਿਖੇ ਗੁਰਦੁਆਰਾ ਰਵਿਦਾਸ ਵਿਖੇ ਪਾਇਆ ਜਾਵੇਗਾ।
Published on: ਮਾਰਚ 4, 2025 7:34 ਬਾਃ ਦੁਃ