ਮਾਨਸਾ, 4 ਮਾਰਚ, ਦੇਸ਼ ਕਲਿੱਕ ਬਿਓਰੋ
ਪੰਜਾਬ ਕਿਸਾਨ ਯੂਨੀਅਨ ਦੇ ਪਰੈਸ ਸਕੱਤਰ ਅਤੇ ਇਸਤਰੀ ਵਿੰਗ ਦੇ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਰਾਤ ਇੱਕ ਵਜੇ ਤੋਂ ਲੈ ਕੇ ਦਿਨ ਭਰ ਪੰਜਾਬ ਦੇ ਕੋਨੇ ਕੋਨੇ ਤੋਂ ਆਗੂਆਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਅਤੇ ਛਾਪੇਮਾਰੀਆਂ ਖਿਲਾਫ਼ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਗ੍ਰਿਫਤਾਰ ਕੀਤੇ ਆਗੂਆਂ ਦੀ ਰਿਹਾਈ ਦੀ ਮੰਗ ਕੀਤੀ I ਉਨਾਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਤੇ ਤਮਾਮ ਇਨਸਾਫ ਪਸੰਦ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਜੋ ਆਗੂ ਥਾਣੇ ਜੇਲ ਤੋਂ ਅਜੇ ਬਾਹਰ ਨੇ ਉਹ ਚੰਡੀਗੜ੍ਹ ਜੱਥੇ ਲੈ ਕੇ ਜਾਣ ਦੀ ਤਿਆਰੀ ਬਰਕਰਾਰ ਰੱਖਣ ਪੰਜਾਬ ਸਰਕਾਰ ਲੋਕਾਂ ਨੂੰ ਡੰਡੇ ਦੇ ਜੋਰ ਤੇ ਦਬਾਕੇ ਅੰਦੋਲਨ ਰੋਕਣ ਦੀ ਕੋਸਿਸ ਕਰ ਰਹੀ ਹੈ I ਉਨਾਂ ਕਿਹਾ ਕਿ ਮਾਨ ਸਰਕਾਰ ਕਹਿਣੀ ਤੇ ਕਰਨੀ ਤੇ ਪੂਰੀ ਉਤਰੇ ਅਤੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰੇ I ਇਸ ਮੌਕੇ ਉਨਾਂ ਨਾਲ ਔਰਤ ਆਗੂ ਹਾਜਿਰ ਸਨ I
Published on: ਮਾਰਚ 4, 2025 7:54 ਬਾਃ ਦੁਃ