ਨਵੀਂ ਦਿੱਲੀ: 5 ਮਾਰਚ, ਦੇਸ਼ ਕਲਿੱਕ ਬਿਓਰੋ
ਸੈਮੀਫਾਈਨਲ ਵਿੱਚ ਆਸਟ੍ਰੇਲੀਆ ਦੀ ਭਾਰਤ ਹੱਥੋਂ ਹਾਰ ਤੋਂ ਬਾਅਦ ਨਿਰਾਸ਼ ਹੋ ਕੇ ਆਸਟ੍ਰੇਲੀਆ ਦੇ ਸਟਾਰ ਖਿਡਾਰੀ ਅਤੇ ਚੈਂਪੀਅਨਜ਼ ਟਰਾਫੀ ਲਈ ਕਪਤਾਨ ਸਟੀਵ ਸਮਿਥ ਨੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।
ਦੁਬਈ ‘ਚ ਭਾਰਤ ਖਿਲਾਫ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੇ ਸੈਮੀਫ਼ਾਈਨਲ ਵਿੱਚ ਹਾਰ ਤੋਂ ਬਾਅਦ, ਸਮਿਥ ਨੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਉਹ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹੈ। ਕ੍ਰਿਕਟ ਆਸਟ੍ਰੇਲੀਆ ਵੱਲੋਂ ਜਾਰੀ ਬਿਆਨ ਅਨੁਸਾਰ, ਸਮਿਥ ਟੈਸਟ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਲਈ ਉਪਲਬਧ ਰਹਿਣਗੇ। ਹੁਣ ਤੱਕ ਸਮਿੱਥ ਨੇ 170 ਵਨਡੇ ਮੈਚ ਖੇਡੇ ਅਤੇ 5800 ਦੌੜਾਂ ਬਣਾਈਆਂ।
Published on: ਮਾਰਚ 5, 2025 12:50 ਬਾਃ ਦੁਃ