ਜਲੰਧਰ, 5 ਮਾਰਚ, ਦੇਸ਼ ਕਲਿਕ ਬਿਊਰੋ :
ਜਲੰਧਰ ‘ਚ 25 ਜਨਵਰੀ (ਸ਼ਨੀਵਾਰ) ਨੂੰ ਛਾਪੇਮਾਰੀ ਕਰਨ ਗਈ ਜਲੰਧਰ ਕਮਿਸ਼ਨਰੇਟ ਪੁਲਸ ਦੀ ਸੀ.ਆਈ.ਏ ਸਟਾਫ ਟੀਮ ‘ਤੇ ਗੋਲੀ ਚਲਾਉਣ ਵਾਲੇ ਧਰਮਿੰਦਰ ਦੇ ਘਰ ‘ਤੇ ਅੱਜ ਪੁਲਸ ਨੇ ਬੁਲਡੋਜ਼ਰ ਚਲਾ ਦਿੱਤਾ। ਮੁਲਜ਼ਮ ਨੂੰ ਸੀਆਈਏ ਪੁਲੀਸ ਪਾਰਟੀ ਨੇ ਘਟਨਾ ਤੋਂ ਕੁਝ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ।
ਉਸ ਖਿਲਾਫ ਥਾਣਾ ਰਾਮਾ ਮੰਡੀ ਵਿਖੇ ਬੀ.ਐੱਨ.ਐੱਸ. ਦੀ ਧਾਰਾ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ ਨੇ ਪੁਲੀਸ ਪਾਰਟੀ ’ਤੇ ਕਈ ਗੋਲੀਆਂ ਚਲਾਈਆਂ ਸਨ। ਉਕਤ ਘਟਨਾ ‘ਚ ਦੋ ਮੁਲਾਜ਼ਮ ਜ਼ਖਮੀ ਹੋ ਗਏ ਸਨ।
Published on: ਮਾਰਚ 5, 2025 12:53 ਬਾਃ ਦੁਃ