ਚੰਡੀਗੜ੍ਹ, 6 ਮਾਰਚ, ਦੇਸ਼ ਕਲਿਕ ਬਿਊਰੋ :
ਉੱਤਰ ਪ੍ਰਦੇਸ਼ ਦੇ ਕੌਸ਼ੰਬੀ ‘ਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਅੱਤਵਾਦੀ ਦੀ ਪਛਾਣ ਲਾਜ਼ਰ ਮਸੀਹ ਵਜੋਂ ਹੋਈ ਹੈ। ਯੂਪੀ ਐਸਟੀਐਫ ਦੇ ਅਨੁਸਾਰ, ਲਾਜ਼ਰ ਮਸੀਹ ਬੀਕੇਆਈ ਦੇ ਜਰਮਨੀ ਸਥਿਤ ਮਾਡਿਊਲ ਦੇ ਮੁਖੀ ਸਵਰਨ ਸਿੰਘ ਉਰਫ ਜੀਵਨ ਫੌਜੀ ਲਈ ਕੰਮ ਕਰਦਾ ਸੀ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਸਿੱਧੇ ਸੰਪਰਕ ਵਿੱਚ ਵੀ ਸੀ।
ਯੂਪੀ ਐਸਟੀਐਫ ਅਤੇ ਪੰਜਾਬ ਪੁਲਿਸ ਨੇ ਅੱਜ ਵੀਰਵਾਰ ਤੜਕੇ 3.30 ਵਜੇ ਛਾਪੇਮਾਰੀ ਤੋਂ ਬਾਅਦ ਲਾਜ਼ਰ ਮਸੀਹ ਨੂੰ ਗ੍ਰਿਫਤਾਰ ਕੀਤਾ। ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੁਰਲੀਆਣਾ ਦਾ ਵਸਨੀਕ ਹੈ। ਐਸਟੀਐਫ ਨੇ ਉਸ ਕੋਲੋਂ 3 ਹੈਂਡ ਗਰਨੇਡ, 2 ਡੈਟੋਨੇਟਰ, 1 ਵਿਦੇਸ਼ੀ ਪਿਸਤੌਲ ਅਤੇ 13 ਕਾਰਤੂਸ ਬਰਾਮਦ ਕੀਤੇ ਹਨ।
ਸੂਤਰਾਂ ਮੁਤਾਬਕ ਐਸਟੀਐਫ ਦੇ ਸੀਨੀਅਰ ਅਧਿਕਾਰੀ ਕੋਖਰਾਜ ਥਾਣੇ ਦੇ ਸੀਕਰੇਟ ਰੂਮ ਵਿੱਚ ਅੱਤਵਾਦੀ ਤੋਂ ਪੁੱਛਗਿੱਛ ਕਰ ਰਹੇ ਹਨ।
Published on: ਮਾਰਚ 6, 2025 9:30 ਪੂਃ ਦੁਃ