ਚੰਡੀਗੜ੍ਹ, 6 ਮਾਰਚ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਹਿਸਾਰ ’ਚ ਬੁੱਧਵਾਰ ਰਾਤ ਸੜਕ ਹਾਦਸੇ ’ਚ ਚਾਰ ਦੋਸਤਾਂ ਦੀ ਮੌਤ ਹੋ ਗਈ। ਇਹ ਚਾਰੇ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਇੱਕ ਰੁੱਖ ਨਾਲ ਟੱਕਰਾ ਗਈ। ਚਾਰੇ ਮ੍ਰਿਤਕ 19 ਤੋਂ 20 ਸਾਲ ਦੀ ਉਮਰ ਦੇ ਸਨ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ।
ਹਾਦਸਾ ਹਿਸਾਰ-ਮੰਗਾਲੀ ਰੋਡ ’ਤੇ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਟੁਕੜੇ-ਟੁਕੜੇ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਅੰਕੁਸ਼ , ਨਿਖਿਲ, ਹਿਤੇਸ਼ ਅਤੇ ਸਾਹਿਲ ਵਜੋਂ ਹੋਈ ਹੈ।
ਆਜ਼ਾਦ ਨਗਰ ਥਾਣਾ ਇੰਚਾਰਜ ਸਾਧੂ ਰਾਮ ਅਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੇ। ਪੇਂਡੂ ਲੋਕਾਂ ਨੇ ਚਾਰਾਂ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਰ ਨੇ ਰੁੱਖ ਨੂੰ ਇੰਨੀ ਤੇਜ਼ੀ ਨਾਲ ਟੱਕਰ ਮਾਰੀ ਕਿ ਹਿਤੇਸ਼ ਕਾਰ ਤੋਂ ਬਾਹਰ ਡਿੱਗ ਗਿਆ ਅਤੇ ਏਅਰਬੈਗ ਖੁਲਣ ਦੇ ਬਾਵਜੂਦ ਕਿਸੇ ਦੀ ਜਾਨ ਨਹੀਂ ਬਚੀ।
Published on: ਮਾਰਚ 6, 2025 10:56 ਪੂਃ ਦੁਃ