ਮਾਨਸਾ, 7 ਮਾਰਚ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਇਕ ਖੁੱਲ੍ਹਾ ਚੈਲੰਜ ਕੀਤਾ ਗਿਆ ਹੈ ਕਿ ਜੇਕਰ ਕਿਸੇ ਤੋਂ ਕੋਈ ਰਿਸ਼ਵਤ ਲਈ ਹੋਵੇ ਤਾਂ ਦਸਣ। ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਨਾਂਵਾਲੀ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਪਾ ਕੇ ਕਿਹਾ ਕਿ ਅੱਜ ਤੱਕ ਕਿਸੇ ਤੋਂ ਮੈਂ ਕੋਈ ਪੈਸਾ ਨਹੀਂ ਲਿਆ, ਜੇਕਰ ਕਿਸੇ ਤੋਂ ਲਿਆ ਹੋਵੇ ਤਾਂ ਖੁੱਲ੍ਹਦੇ ਦੱਸਣ। ਉਨ੍ਹਾਂ ਸੋਸ਼ਲ ਮੀਡੀਆ ਉਤੇ ਲਿਖਿਆ ਹੈ :-
ਸਮਾਂ ਜਾਂ ਟਾਈਮ ਇਹੋ ਜਾ ਆ ਗਿਆ ਰਾਜਨੀਤਕ ਇਨਸਾਨਾਂ ਦਾ ਕੋਈ ਚਰਿੱਤਰ ਹੀ ਨਹੀਂ ਰਿਹਾ ਕੁਝ ਵੀ ਹੋਵੈ ਕੋਈ ਵੀ ਗਲਤੀ ਕਰੇ ਜਿੰਮੇਵਾਰ ਰੂਲਿੰਗ ਪਾਰਟੀ ਦੇ ਲੀਡਰਾਂ ਨੂੰ ਹੀ ਠਹਿਰਾਇਆ ਜਾਂਦਾ ਹੈ ਬਿਲਕੁਲ ਸੱਚ ਵੀ ਹੈ ।
ਸਰਕਾਰ ਬਣੇ ਨੂੰ ਤਿੰਨ ਸਾਲ ਹੋ ਗਏ ਬਹੁਤ ਸਾਰੇ ਡੀ. ਐੱਸ. ਪੀ. ਸਹਿਬਾਨ, ਐਸ ਐਚ ਓ ਸਾਹਿਬਾਨ ਚੌਕੀ ਇੰਚਾਰਜ ਸਹਿਬਾਨ ,ਸਿਵਲ ਪ੍ਰਸ਼ਾਸਨ ਵਿੱਚ ਐੱਸ ਡੀ ਐਮ ਸਹਿਬਾਨ ਤਹਿਸੀਲਦਾਰ ਸਹਿਬਾਨ, ਪੰਚਾਇਤ ਵਿਭਾਗ ਵਿੱਚ ਬੀ ਡੀ ਪੀ ਓ ਸਹਿਬਾਨ ਜਾਂ ਨੀਚੇ ਵਾਲਾ ਸਟਾਫ਼ ਵੱਖ ਵੱਖ ਵਿਭਾਗਾਂ ਦਾ ਕੋਈ ਵੀ ਸਟਾਫ਼ ਨਹਿਰੀ ਮਹਿਕਮਾਂ ,ਸੜਕ ਮਹਿਕਮਾਂ , ਡਰੇਨਜ਼ ਵਿਭਾਗ, ਐਜੂਕੇਸ਼ਨ ਵਿਭਾਗ ਜਾਂ ਹਲਕਾ ਸਰਦੂਲਗੜ੍ਹ ਵਿੱਚ ਕੋਈ ਵੀ ਵਿਭਾਗ ਦੇ ਕਰਮਚਾਰੀ ਡਿਊਟੀ ਨਿਭਾਅ ਕੇ ਗਏ ਨੇ ਜੇ ਕਿਸੇ ਤੋਂ ਕੋਈ ਮਹੀਨਾ ਜਾਂ ਰਿਸ਼ਵਤ ਲਈ ਹੋਵੈ ਖੁੱਲ੍ਹਾ ਚੈਲੰਜ ਹੈ ਦੱਸੋ ਖੁੱਲ੍ਹਕੇ ਲਿਖੋ ਪਰ ਜੇ ਕੋਈ ਆਪਣੇ ਮਤਲਬ ਲਈ ਕਿਸੇ ਨੂੰ ਆਪਣੇ ਕੰਮ ਲਈ ਮੈਨੂੰ ਦੱਸੇ ਬਿਨਾਂ ਰਿਸ਼ਵਤ ਦੇ ਰਿਹਾ ਉਸਦੀ ਜਿੰਮੇਵਾਰੀ ਮੇਰੀ ਤਾਂ ਨਹੀਂ ਜੋ ਮੇਰੇ ਧਿਆਨ ਵਿੱਚ ਆਇਆ ਸਭ ਲਈ ਅੜਿਆ ਤੇ ਖੜਿਆ ਹਾਂ । ਹਲਕੇ ਦੇ ਵਿਕਾਸ ਲਈ ਵਚਨਵੱਧ ਹਾਂ ਦਿਨ ਰਾਤ ਮਿਹਨਤ ਕਰ ਰਿਹਾ ਹਾਂ ਵੱਧ ਤੋਂ ਵੱਧ ਫੰਡ ਹਲਕੇ ਵਿੱਚ ਲਿਆਉਣਾ ਲਈ ਵਚਨਬੱਧ ਹਾਂ ਹਰ ਸਮੱਸਿਆ ਦਾ ਹੱਲ ਕਰਨ ਲਈ ਵੀ ਵਚਨਵੱਧ ਹਾਂ ।
Published on: ਮਾਰਚ 7, 2025 1:43 ਬਾਃ ਦੁਃ