ਟੋਰਾਂਟੋ, 8 ਮਾਰਚ, ਦੇਸ਼ ਕਲਿਕ ਬਿਊਰੋ :
ਪੂਰਬੀ ਟੋਰਾਂਟੋ ਦੇ ਇੱਕ ਪੱਬ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ਵਿੱਚ 12 ਲੋਕ ਜ਼ਖ਼ਮੀ ਹੋਏ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਟੋਰਾਂਟੋ ਦੇ ਸਕਾਰਬਰੋ ਟਾਊਨ ਸੈਂਟਰ ਮਾਲ ਦੇ ਨੇੜੇ ਸਥਿਤ ਪੱਬ ਵਿੱਚ ਗੋਲੀਬਾਰੀ ਹੋਈ। ਜ਼ਖਮੀਆਂ ਵਿੱਚ ਕਈਆਂ ਦੀ ਹਾਲਤ ਗੰਭੀਰ ਹੈ। ਹਮਲਾਵਰ ਫ਼ਰਾਰ ਹੈ, ਜਿਸ ਦੀ ਪੁਲਿਸ ਵਲੋਂ ਤਲਾਸ਼ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਲਗਭਗ 10:40 ਵਜੇ ਵਾਪਰੀ।ਜਿਕਰਯੋਗ ਹੈ ਕਿ ਸਾਲ 2022 ਵਿੱਚ ਵੀ ਕੈਨੇਡਾ ਦੇ ਨੋਵਾ ਸਕੋਸ਼ੀਆ ਵਿੱਚ ਗੋਲੀਬਾਰੀ ਦੀ ਘਟਨਾ ਹੋਈ ਸੀ, ਜਿਸ ਵਿੱਚ 22 ਲੋਕਾਂ ਦੀ ਮੌਤ ਹੋਈ ਸੀ।
Published on: ਮਾਰਚ 8, 2025 2:57 ਬਾਃ ਦੁਃ