ਨਵੀਂ ਦਿੱਲੀ, 10 ਮਾਰਚ, ਦੇਸ਼ ਕਲਿੱਕ ਬਿਓਰੋ :
ਬੀਤੇ ਦੇਰ ਰਾਤ ਨੂੰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ 14 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸੀਧੀ ਵਿੱਚ ਟਰੱਕ ਅਤੇ ਐਸਯੂਵੀ ਵਿੱਚਕਾਰ ਇਕ ਭਿਆਨਕ ਟੱਕਰ ਹੋਈ। ਪੁਲਿਸ ਨੇ ਦੱਸਿਆ ਕਿ ਬੀਤੇ ਰਾਤ ਸੀਧੀ-ਬਹਰੀ ਰੋਡ ਉਤੇ ਪੈਟਰੋਲ ਪੰਪ ਦੇ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਪੁਲਿਸ ਮੁਤਾਬਕ ਐਸਯੂਵੀ ਮੈਹਰ ਵੱਲ ਜਾ ਰਹੀ ਸੀ, ਜਦੋਂ ਕਿ ਟਰੱਕ ਸੀਧੀ ਤੋਂ ਬਹਰੀ ਵੱਲ ਜਾ ਰਿਹਾ ਸੀ, ਉਸ ਸਮੇਂ ਦੋਵਾਂ ਵਾਹਨਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਐਸਯੂਵੀ ਵਿੱਚ ਸਵਾਰ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ।
Published on: ਮਾਰਚ 10, 2025 10:04 ਪੂਃ ਦੁਃ