ਪੋਰਸ਼ ਕਾਰ ਚਾਲਕ ਨੇ ਗਲਤ ਸਾਈਡ ‘ਤੇ ਵਾਹਨਾਂ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ, ਲਾਸ਼ ਦੇ ਦੋ ਟੁਕੜੇ ਹੋਏ, ਦੋ ਲੜਕੀਆਂ ਜਖ਼ਮੀ

ਟ੍ਰਾਈਸਿਟੀ ਪੰਜਾਬ


ਚੰਡੀਗੜ੍ਹ, 11 ਮਾਰਚ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦੇ ਸੈਕਟਰ-4/9 ਦੀ ਸਿੰਗਲ ਰੋਡ ‘ਤੇ ਸੈਕਟਰ-4 ਪੈਟਰੋਲ ਪੰਪ ਨੇੜੇ ਸੋਮਵਾਰ ਰਾਤ ਕਰੀਬ 8 ਵਜੇ ਇਕ ਤੇਜ਼ ਰਫਤਾਰ ਪੋਰਸ਼ ਕਾਰ ਚਾਲਕ ਨੇ ਗਲਤ ਸਾਈਡ ‘ਤੇ ਆ ਕੇ ਐਕਟਿਵਾ ਚਾਲਕ ਨੂੰ ਸਾਹਮਣੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਐਕਟਿਵਾ ਚਲਾ ਰਹੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਸਰੀਰ ਦੇ ਦੋ ਟੁਕੜੇ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਚਕਨਾਚੂਰ ਹੋ ਗਈ।
ਇਸ ਤੋਂ ਬਾਅਦ ਵੀ ਪੋਰਸ਼ ਡਰਾਈਵਰ ਨਹੀਂ ਰੁਕਿਆ। ਉਸ ਨੇ ਐਕਟਿਵਾ ’ਤੇ ਜਾ ਰਹੀਆਂ ਦੋ ਲੜਕੀਆਂ ਨੂੰ ਵੀ ਟੱਕਰ ਮਾਰ ਦਿੱਤੀ, ਜੋ ਜ਼ਖ਼ਮੀ ਹੋ ਗਈਆਂ। ਫਿਰ ਪੋਰਸ਼ ਸਵਾਰ ਨੇ ਸਾਈਕਲ ਟਰੈਕ ‘ਤੇ ਸੜਕ ਦੇ ਖੰਭੇ ਅਤੇ ਸਾਈਨ ਬੋਰਡ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਪੋਰਸ਼ ਦਾ ਬੰਪਰ ਮੁੜ ਗਿਆ ਅਤੇ ਉਹ ਰੁਕ ਗਿਆ। ਪੋਰਸ਼ ਸਵਾਰ ਦੀ ਪਛਾਣ ਸੰਜੀਵ ਭਭੋਤਾ (43) ਵਾਸੀ ਪੰਚਕੂਲਾ ਵਜੋਂ ਹੋਈ ਹੈ।

Published on: ਮਾਰਚ 11, 2025 11:56 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।