ਮੋਹਾਲੀ, 11 ਮਾਰਚ, ਦੇਸ਼ ਕਲਿੱਕ ਬਿਓਰੋ :
ਪੰਜ ਦਰਿਆ ਸੱਭਿਆਚਾਰਕ ਮੰਚ, ਪੰਜਾਬ ਮੋਹਾਲੀ ਵੱਲੋਂ ਸਮੂਹ ਮੋਹਾਲੀ ਪਾਵਰਕਾਮ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ 85ਵਾਂ ਖੂਨਦਾਨ ਕੈਂਪ ਸਪੈਸ਼ਲ ਡਵੀਜ਼ਨ ਪਾਵਰਕੋਮ, ਫੇਜ਼ 1, ਇੰਡਸਟ੍ਰੀਅਲ ਏਰੀਆ, ਮੋਹਾਲੀ ਵਿਖੇ ਲਗਾਇਆ ਗਿਆ।
ਕੈਂਪ ਦੀ ਪ੍ਰਧਾਨਗੀ ਇੰਜੀ. ਤਰਨਜੀਤ ਸਿੰਘ ਸੀਨੀਅਰ ਕਾਰਜਕਾਰੀ ਇੰਜੀਨੀਅਰ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਇੰਜੀ. ਸੁਖਜੀਤ ਸਿੰਘ ਡਿਪਟੀ ਚੀਫ ਇੰਜੀਨੀਅਰ ਸਰਕਲ ਮੁਹਾਲੀ ਪੀ.ਐਸ.ਪੀ.ਸੀ.ਐਲ. ਵੱਲੋਂ ਕੀਤੀ ਗਈ। ਕੈਂਪ ਵਿੱਚ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦਾ ਸਨਮਾਨ ਇੰਜੀ. ਸੁਨੀਲ ਕੁਮਾਰ ਐਡੀਸ਼ਨਲ ਐਸ.ਸੀ. ਟੈਕ ਸਰਕਲ ਮੁਹਾਲੀ, ਇੰਜੀ. ਮੋਨਾ ਗੋਇਲ ਐਡੀਸ਼ਨਲ ਐਸ.ਸੀ. ਸੈਂਟਰਲ ਸਟੋਰ ਮੁਹਾਲੀ, ਇੰਜੀ. ਸੁਰਿੰਦਰ ਸਿੰਘ ਬੈਂਸ ਐਡੀਸ਼ਨਲ ਐਸ.ਸੀ. ਜ਼ੀਰਕਪੁਰ, ਇੰਜੀ. ਮਨਦੀਪ ਕੁਮਾਰ ਐਡੀਸ਼ਨਲ ਐਸ.ਸੀ. ਲਾਲੜੂ, ਇੰਜੀ. ਸ਼ਮਿੰਦਰ ਸਿੰਘ ਐਡੀਸ਼ਨਲ ਐਸ.ਸੀ. ਐਰੋ ਸਿਟੀ ਮੁਹਾਲੀ, ਇੰਜੀ. ਅਮਨਦੀਪ ਸਿੰਘ ਐਡੀਸ਼ਨਲ ਐਸ.ਸੀ. ਪੀ ਐਂਡ ਮੈਨ ਮੁਹਾਲੀ, ਇੰਜੀ. ਧੀਰਜ ਪਾਲ ਐਡੀਸ਼ਨਲ ਐਸ.ਸੀ. ਟੈਕਨੀਕਲ ਆਡਿਟ ਮੁਹਾਲੀ, ਇੰਜੀ. ਸੁਖਜੀਤ ਕੁਮਾਰ ਐਡੀਸ਼ਨਲ ਐਸ.ਸੀ. ਕੰਮਪਿਊਟਰ ਸੈੱਲ ਮੁਹਾਲੀ, ਇੰਜੀ. ਦਵਿੰਦਰ ਸਿੰਘ ਐਡੀਸ਼ਨਲ ਐਸ.ਸੀ. ਇਨਫੋਰਸਮੈਂਟ ਮੁਹਾਲੀ ਵੱਲੋਂ ਕੀਤਾ ਗਿਆ ਅਤੇ ਪੀ.ਐਸ.ਈ.ਵੀ. ਸੋਸ਼ਲ ਵੈਲਫੇਅਰ ਕਮੇਟੀ ਵੱਲੋਂ ਉਕਤ ਸਖਸ਼ਿਅਤਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਅਮਰਜੀਤ ਸਿੰਘ ਜਿੱਤੀ ਡਿਪਟੀ ਮੇਅਰ ਨੇ ਕੈਂਪ ਵਿੱਚ ਸ਼ਾਮਲ ਹੋ ਕੇ ਖੂਨਦਾਨੀਆਂ ਦੀ ਹੌਸਲਾ ਅਫਜਾਈ ਕੀਤੀ।
ਕੈਂਪ ਵਿੱਚ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਦੀ ਟੀਮ ਖੂਨ ਇਕੱਤਰ ਕੀਤਾ ਗਿਆ। ਸਮੂਹ ਬਿਜਲੀ ਮੁਲਾਜ਼ਮਾਂ, ਖੂਨਦਾਨੀਆਂ ਅਤੇ ਇਲਾਕਾ ਨਿਵਾਸੀਆਂ ਨੇ ਕੈਂਪ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਕਮੇਟੀ ਵੱਲੋਂ ਖੂਨਦਾਨੀਆਂ ਦਾ ਸਨਮਾਨ ਕਰਨ ਦੇ ਨਾਲ ਨਾਲ ਇਸ ਵੱਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ ਗਿਆ।
ਇਸ ਕੈਂਪ ਵਿੱਚ ਮਨੁੱਖਤਾ ਦੇ ਭਲੇ ਲਈ ਲਗਭਗ ਯੂਨਿਟਾਂ ਇਕੱਤਰ ਕੀਤੀਆਂ ਗਈਆਂ। ਇਸ ਕੈਂਪ ਨੁੰ ਸਫਲ ਬਨਾਉਣ ਲਈ ਟੈਕਨੀਕਲ ਸਰਵਿਸ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ ਮੁਹਾਲੀ, ਐਸੋਸੀਏਸ਼ਨ ਆਫ ਜੂਨੀਅਰ ਇੰਜੀਅਰ, ਜੇ.ਈ. ਕੌਂਸਲ, ਠੇਕਾ ਮੁਲਾਜ਼ਮ (ਸੀ.ਐਚ.ਬੀ.) ਅਤੇ ਸਮੂਹ ਮੁਲਾਜ਼ਮਾਂ ਅਤੇ ਅਫਸਰਾਂ ਨੇ ਪੂਰਾ ਯੋਗਦਾਨ ਦਿੱਤਾ।
ਮੰਚ ਵੱਲੋਂ ਮਨੁੱਖਤਾ ਦੀ ਸੇਵਾ ਲਈ ਫਰੀ ਐਬੂਲੈਂਸ ਸਰਵਿਸ ਪਿਛਲੇ ਕਈ ਸਾਲਾਂ ਤੋਂ ਚਲਾਈ ਜਾ ਰਹੀ ਹੈ ਜਿਸ ਦਾ ਫੋਨ 98720 02828 ਹੈ। ਇਹ ਜਾਣਕਾਰੀ ਮੰਚ ਦੇ ਪ੍ਰਧਾਨ ਲੱਖਾ ਸਿੰਘ ਨੇ ਦਿੱਤੀ ਅਤੇ ਹੇਠ ਲਿਖੇ ਸਾਥੀਆਂ ਵੱਲੋਂ ਪ੍ਰੋਗਰਾਮ ਨੰ ਸਫਲ ਬਨਾਉਣ ਵਿੱਚ ਭਰਪੂਰ ਯੋਗਦਾਨ ਪਾਇਆ ਗੁਰਬਖਸ਼ ਸਿੰਘ, ਵਿਜੇ ਕੁਮਾਰ, ਸਤਵੰਤ ਸਿੰਘ, ਸੰਦੀਪ ਨਾਗਪਾਲ, ਸੋਹਣ ਸਿੰਘ, ਬਲਵੀਰ ਸਿੰਘ, ਜਤਿੰਦਰ ਸਿੰਘ, ਹਰਬੰਸ ਸਿੰਘ, ਗੁਰਮੀਤ ਸਿੰਘ, ਰਾਧੇ ਸ਼ਿਆਮ, ਬਿਕਰਮ ਸਿੰਘ, ਜਸਪਾਲ ਸਿੰਘ, ਅਜੀਤ ਸਿੰਘ, ਜਗਦੀਪ ਸਿੰਘ, ਸੁਖਬੀਰ ਸਿੰਘ, ਜ਼ੋਰਾ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਅਕਸ਼ੈ ਕੁਮਾਰ ਐਡੀਸ਼ਨਲ ਐਸ.ਸੀ. ਨੇ ਖ਼ੂਨਦਾਨ ਕੀਤਾ।
Published on: ਮਾਰਚ 11, 2025 4:16 ਬਾਃ ਦੁਃ