ਮੁੰਬਈ, 12 ਮਾਰਚ, ਦੇਸ਼ ਕਲਿਕ ਬਿਊਰੋ :
ਏਅਰਟੈੱਲ ਤੋਂ ਬਾਅਦ ਹੁਣ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਸਰਵਿਸ ਪ੍ਰੋਵਾਈਡਰ ਰਿਲਾਇੰਸ ਜੀਓ ਨੇ ਵੀ SpaceX
ਨਾਲ ਸਮਝੌਤਾ ਕੀਤਾ ਹੈ। ਸੈਟੇਲਾਈਟ ਇੰਟਰਨੈੱਟ ਮੁਹੱਈਆ ਕਰਵਾਉਣ ਲਈ ਐਲਨ ਮਸਕ ਦੀ ਕੰਪਨੀ ਸਟਾਰ ਲਿੰਕ ਨਾਲ ਸਮਝੌਤਾ ਕੀਤਾ ਹੈ।
ਕੱਲ੍ਹ ਯਾਨੀ ਮੰਗਲਵਾਰ (11 ਮਾਰਚ) ਨੂੰ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਅਮਰੀਕੀ ਕੰਪਨੀ ਨਾਲ ਸਮਝੌਤਾ ਕੀਤਾ ਸੀ। ਏਅਰਟੈੱਲ ਨੇ ਮੰਗਲਵਾਰ (11 ਮਾਰਚ) ਨੂੰ ਸਟਾਕ ਐਕਸਚੇਂਜ ਫਾਈਲਿੰਗ ਵਿੱਚ ਇਹ ਜਾਣਕਾਰੀ ਦਿੱਤੀ।
ਸਮਝੌਤੇ ਦੇ ਤਹਿਤ, ਸਪੇਸਐਕਸ ਅਤੇ ਏਅਰਟੈੱਲ ਕਾਰੋਬਾਰਾਂ, ਵਿਦਿਅਕ ਸੰਸਥਾਵਾਂ, ਸਿਹਤ ਸੰਭਾਲ ਕੇਂਦਰਾਂ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਸਟਾਰਲਿੰਕ ਸੇਵਾਵਾਂ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰਨਗੇ। ਸਟਾਰਲਿੰਕ ਤਕਨਾਲੋਜੀ ਨੂੰ ਏਅਰਟੈੱਲ ਦੇ ਮੌਜੂਦਾ ਨੈੱਟਵਰਕ ਬੁਨਿਆਦੀ ਢਾਂਚੇ ਵਿੱਚ ਜੋੜਨ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ।
Published on: ਮਾਰਚ 12, 2025 9:48 ਪੂਃ ਦੁਃ