ਮੋਗਾ, 14 ਮਾਰਚ, ਦੇਸ਼ ਕਲਿੱਕ ਬਿਓਰੋ :
ਸ਼ਿਵ ਸੇਨਾ ਛਿੰਦੇ ਦੇ ਜ਼ਿਲ੍ਹਾ ਪ੍ਰਧਾਨ ਮੋਗਾ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਮੰਗ ਰਾਏ ਮੰਗਾ ਵਜੋਂ ਹੋਈ ਹੈ। ਇਸ ਘਟਨਾ ਵਿੱਚ ਸੈਲੂਨ ਮਾਲਕ ਸਮੇਤ ਇਕ ਬੱਚਾ ਵੀ ਜ਼ਖਮੀ ਹੋ ਗਿਆ ਹੈ।
ਘਟਨਾ ਸਬੰਧੀ ਸੇਲੂਨ ਮਾਲਕ ਦਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨ ਸੈਲੂਨ ਵਿੱਚ ਵਾਲ ਕਟਵਾਉਣ ਦੇ ਬਹਾਨੇ ਆ ਕੇ ਕੁਰਸੀ ਉਤੇ ਬੈਠ ਗਏ। ਜਦੋਂ ਉਹ ਉਨ੍ਹਾਂ ਵੱਲ ਗਿਆ ਤਾਂ ਅਚਾਨਕ ਉਨ੍ਹਾਂ ਉਸਦੀ ਲੱਗ ਵਿੱਚ ਗੋਲੀ ਮਾਰ ਕੇ ਭੱਜਣ ਲੱਗੇ। ਇਸ ਦੌਰਾਨ ਇਕ ਹੋਰ ਬੱਚਾ ਉਨ੍ਹਾਂ ਅੱਗੇ ਆ ਗਿਆ ਜਿਸ ਉਤੇ ਵੀ ਗੋਲੀ ਚਲਾ ਦਿੱਤੀ। ਗੋਲੀ ਬੱਚੇ ਨੂੰ ਛੂ ਕੇ ਨਿਕਲ ਗਈ। ਹਲਮਾਵਰ ਸੈਲੂਨ ਤੋਂ ਨਿਕਲਣ ਤੋਂ ਬਾਅਦ ਸਟੇਡੀਅਮ ਰੋਡ ਉਤੇ ਪਹੁੰਚ ਕੇ ਪ੍ਰਧਾਨ ਮੰਗਤ ਰਾਏ ਉਤੇ ਗੋਲੀ ਚਲਾ ਦਿੱਤੀ। ਗੰਭੀਰ ਹਾਲਤ ਵਿੱਚ ਉਸਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਆਪਸੀ ਰੰਜਿਸ਼ ਹੈ। ਕੁਝ ਦਿਨ ਪਹਿਲਾਂ ਦੋਵਾਂ ਧਿਰਾਂ ਵਿੱਚ ਝਗੜਾ ਹੋਆ ਸੀ, ਜਿਸਦੇ ਚਲਦੇ ਇਹ ਗੋਲੀ ਚਲਾਈ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Published on: ਮਾਰਚ 14, 2025 9:12 ਪੂਃ ਦੁਃ