ਚੇਨਈ, 14 ਮਾਰਚ, ਦੇਸ਼ ਕਲਿੱਕ ਬਿਓਰੋ :
ਕਰਜ਼ੇ ਦੀ ਮਾਰ ਹੇਠ ਡੁੱਬੇ ਡਾਕਟਰ ਅਤੇ ਮਹਿਲਾ ਵਕੀਲ ਨੇ ਦੋ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ। ਚੇਨਈ ਦੇ ਰਹਿਣ ਵਾਲੇ ਡਾਕਟਰ ਬਾਲਾਮੁਰੂਗਨ ਅਤੇ ਵਕੀਲ ਪਤਨੀ ਸੁਮਤਿ ਨੇ ਦੋ ਬੱਚਿਆਂ ਸਮੇਤ ਘਰ ਵਿੱਚ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਰੀਬ 5 ਕਰੋੜ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਸੀ। ਅੱਜ ਸਾਰਿਆਂ ਦੀਆਂ ਲਾਸ਼ਾ ਅਨਾ ਨਗਰ ਪੱਛਮੀ ਸਥਿਤ ਰਿਹਾਇਸ਼ ਦੇ ਇਕ ਕਮਰੇ ਵਿੱਚ ਪਾਏ ਗਏ, ਜਦੋਂ ਕਿ ਉਨ੍ਹਾਂ ਦੇ ਪੁੱਤਾਂ ਦੀਆਂ ਲਾਸ਼ਾਂ ਦੂਜੇ ਕਮਰੇ ਵਿਚੋਂ ਮਿਲੀਆਂ ਸਨ।
ਸਵੇਰੇ ਜਦੋਂ ਪਰਿਵਾਰ ਦਾ ਡਰਾਈਵਰ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਉਸ ਨੂੰ ਅੰਦਰੋਂ ਕੋਈ ਆਵਾਜ਼ ਨਾ ਆਈ। ਉਸਨੇ ਤੁਰੰਤ ਗੁਆਂਢੀਆਂ ਨੂੰ ਜਾਣਕਾਰੀ ਦਿੱਤੀ। ਜਦੋਂ ਖਿੜਕੀਆਂ ਵਿਚਦੀ ਦੇਖਿਆ ਤਾਂ ਲਾਸ਼ਾਂ ਪਈਆਂ ਸਨ। ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਮੌਕੇ ਉਤੇ ਪਹੁੰਚ ਗਈ। ਡਾਕਟਰ ਚੇਨਈ ਵਿੱਚ ਅਲਟਰਾਸਾਊਂਡ ਸੈਂਟਰ ਦੇ ਮਾਲਕ ਸਨ। ਡਾਕਟਰ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਸੀ। ਜਿਸਦੇ ਚਲਦਿਆਂ ਉਹ ਕਰਜ਼ੇ ਵਿੱਚ ਡੁੱਬ ਗਿਆ। ਉਸਦੀ ਪਤਨੀ ਸੁਮਤਿ ਅਦਾਲਤ ਵਿੱਚ ਵਕਾਲਤ ਕਰਦੀ ਸੀ। ਵੱਡਾ ਵੇਟਾ 12ਵੀਂ ਕਲਾਸ ਅਤੇ ਛੋਟਾ 10ਵੀਂ ਕਲਾਸ ਦਾ ਵਿਦਿਆਰਥੀ ਸੀ।
Published on: ਮਾਰਚ 14, 2025 7:06 ਬਾਃ ਦੁਃ