ਨਵੀਂ ਦਿੱਲੀ, 17 ਮਾਰਚ, ਦੇਸ਼ ਕਲਿਕ ਬਿਊਰੋ :
RAISINA Dialogue 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੋਮਵਾਰ ਨੂੰ ਰਾਏਸੀਨਾ ਡਾਇਲਾਗ ਦੇ 10ਵੇਂ ਸਮਾਗਮ ਦਾ ਉਦਘਾਟਨ ਕਰਨਗੇ। ਇਹ ਸਮਾਗਮ 17 ਤੋਂ 19 ਮਾਰਚ ਤੱਕ ਚੱਲੇਗਾ।ਇਸ ਸਮਾਗਮ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਦਰਪੇਸ਼ ਸਭ ਤੋਂ ਵੱਡੇ ਅਤੇ ਚੁਣੌਤੀਪੂਰਨ ਮੁੱਦਿਆਂ ‘ਤੇ ਚਰਚਾ ਕਰਨ ਲਈ ਵਿਸ਼ਵ ਦੇ ਨੇਤਾ ਅਤੇ ਮਾਹਰ ਇਕੱਠਾ ਹੋਣਗੇ।
ਇਸ ਕਾਨਫਰੰਸ ਦੇ ਮੁੱਖ ਮਹਿਮਾਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਹੋਣਗੇ। ਉਹ ਉਦਘਾਟਨੀ ਸੈਸ਼ਨ ਵਿਚ ਹਿੱਸਾ ਲੈਣਗੇ ਅਤੇ ‘ਕਾਲਚਕ੍ਰ’ ਵਿਸ਼ੇ ‘ਤੇ ਮੁੱਖ ਭਾਸ਼ਣ ਦੇਣਗੇ। ਰਾਇਸੀਨਾ ਡਾਇਲਾਗ ਭਾਰਤ ਦੀ ਪ੍ਰਮੁੱਖ ਭੂ-ਰਾਜਨੀਤਿਕ ਅਤੇ ਭੂ-ਇਕਨਾਮਿਕਸ ਕਾਨਫਰੰਸ ਹੈ, ਜਿਸ ਵਿੱਚ ਲਗਭਗ 125 ਦੇਸ਼ਾਂ ਦੇ ਨੁਮਾਇੰਦੇ, ਮੰਤਰੀ, ਰਾਜ ਦੇ ਸਾਬਕਾ ਮੁਖੀ, ਫੌਜੀ ਕਮਾਂਡਰ, ਉਦਯੋਗ ਅਤੇ ਤਕਨਾਲੋਜੀ ਦੀਆਂ ਸ਼ਖਸੀਅਤਾਂ, ਅਕਾਦਮਿਕ, ਪੱਤਰਕਾਰ, ਰਣਨੀਤਕ ਮਾਹਰ ਅਤੇ ਥਿੰਕ ਟੈਂਕ ਸ਼ਾਮਲ ਹੋਣਗੇ।
ਵਰਣਨਯੋਗ ਹੈ ਕਿ ਰਾਇਸੀਨਾ ਡਾਇਲਾਗ ਦਾ ਉਦੇਸ਼ ਵਿਸ਼ਵ ਮੁੱਦਿਆਂ ‘ਤੇ ਚਰਚਾ ਕਰਨਾ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ ਮੌਕਿਆਂ ਦੀ ਖੋਜ ਕਰਨਾ ਹੈ। ਇਸ ਸਾਲ ਦੀ ਕਾਨਫਰੰਸ ਵਿੱਚ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧ ਹਿੱਸਾ ਲੈਣਗੇ ਅਤੇ ਦੁਨੀਆ ਦੇ ਸਭ ਤੋਂ ਵੱਡੇ ਚੁਣੌਤੀਪੂਰਨ ਮੁੱਦਿਆਂ ‘ਤੇ ਚਰਚਾ ਕਰਨਗੇ।
Published on: ਮਾਰਚ 17, 2025 7:30 ਪੂਃ ਦੁਃ