ਅੱਜ ਦਾ ਇਤਿਹਾਸ

ਰਾਸ਼ਟਰੀ

18 ਮਾਰਚ 1944 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਨੇ ਬਰਮਾ ਦੀ ਸਰਹੱਦ ਪਾਰ ਕੀਤੀ ਸੀ
ਚੰਡੀਗੜ੍ਹ, 18 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 18 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜ਼ਿਕਰ ਕਰਦੇ ਹਾਂ 18 ਮਾਰਚ ਦੇ ਇਤਿਹਾਸ ਬਾਰੇ :-

  • 2009 ‘ਚ ਅੱਜ ਦੇ ਹੀ ਦਿਨ ਕੇਂਦਰੀ ਕੈਬਨਿਟ ਨੇ ਮੇਘਾਲਿਆ ‘ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫਾਰਿਸ਼ ਕੀਤੀ ਸੀ।
  • 2007 ਵਿਚ 18 ਮਾਰਚ ਨੂੰ ਉੱਤਰੀ ਕੋਰੀਆ ਨੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਕੀਤਾ ਸੀ। 
  • ਅੱਜ ਦੇ ਦਿਨ 2006 ਵਿੱਚ ਸੰਯੁਕਤ ਰਾਸ਼ਟਰ ਨੇ ‘ਮਨੁੱਖੀ ਅਧਿਕਾਰ ਕੌਂਸਲ’ ਦੇ ਗਠਨ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਸੀ।
  • 1990 ਵਿਚ, 18 ਮਾਰਚ ਨੂੰ, ਅਮਰੀਕੀ ਅਜਾਇਬ ਘਰ ਤੋਂ ਲਗਭਗ 500 ਮਿਲੀਅਨ ਡਾਲਰ ਦੀਆਂ ਕਲਾਕ੍ਰਿਤੀਆਂ ਚੋਰੀ ਹੋ ਗਈਆਂ ਸਨ।
  • ਅੱਜ ਦੇ ਦਿਨ 1965 ਵਿੱਚ ਸੋਵੀਅਤ ਸੰਘ ਦੀ ਹਵਾਈ ਸੈਨਾ ਦੇ ਪਾਇਲਟ ਅਲੈਕਸੀ ਲਿਓਨੋਵ ਨੇ ਪਹਿਲੀ ਪੁਲਾੜ ਵਾਕ ਕੀਤੀ ਸੀ।
  • 18 ਮਾਰਚ 1944 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਨੇ ਬਰਮਾ ਦੀ ਸਰਹੱਦ ਪਾਰ ਕੀਤੀ ਸੀ।
  • ਅੱਜ ਦੇ ਦਿਨ 1922 ਵਿਚ ਬ੍ਰਿਟਿਸ਼ ਅਦਾਲਤ ਨੇ ਮਹਾਤਮਾ ਗਾਂਧੀ ਨੂੰ ਸਿਵਲ ਨਾਫਰਮਾਨੀ ਅੰਦੋਲਨ ਤੋਂ ਬਾਅਦ ਦੇਸ਼ਧ੍ਰੋਹ ਦੇ ਕੇਸ ਵਿਚ ਛੇ ਸਾਲ ਦੀ ਸਜ਼ਾ ਸੁਣਾਈ ਸੀ।
  • 18 ਮਾਰਚ 1910 ਨੂੰ ਗੋਪਾਲ ਕ੍ਰਿਸ਼ਨ ਗੋਖਲੇ ਨੇ ਲਾਜ਼ਮੀ ਅਤੇ ਮੁਫਤ ਪ੍ਰਾਇਮਰੀ ਸਿੱਖਿਆ ਦੀ ਵਿਵਸਥਾ ਲਈ ਬ੍ਰਿਟਿਸ਼ ਲੈਜਿਸਲੇਟਿਵ ਕੌਂਸਲ ਨੂੰ ਆਪਣਾ ਮਤਾ ਪੇਸ਼ ਕੀਤਾ ਸੀ।
  • ਅੱਜ ਦੇ ਦਿਨ 1938 ਵਿੱਚ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਸ਼ਸ਼ੀ ਕਪੂਰ ਦਾ ਜਨਮ ਹੋਇਆ ਸੀ।
  • 18 ਮਾਰਚ 1914 ਨੂੰ ਅੰਤਰਰਾਸ਼ਟਰੀ ਅਦਾਲਤ ਦੇ ਸਾਬਕਾ ਪ੍ਰਧਾਨ ਅਤੇ ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਨਗਿੰਦਰ ਸਿੰਘ ਦਾ ਜਨਮ ਹੋਇਆ ਸੀ।
  • ਅੱਜ ਦੇ ਦਿਨ 1914 ਵਿੱਚ ਆਜ਼ਾਦ ਹਿੰਦ ਫੌਜ ਦੇ ਅਫਸਰ ਗੁਰਬਖਸ਼ ਸਿੰਘ ਢਿੱਲੋਂ ਦਾ ਜਨਮ ਹੋਇਆ ਸੀ।
  • ਅੱਜ ਦੇ ਦਿਨ 2000 ਵਿੱਚ ਹਿੰਦੀ ਸਿਨੇਮਾ ਦੀ ਮਸ਼ਹੂਰ ਗਾਇਕਾ ਰਾਜਕੁਮਾਰੀ ਦੂਬੇ ਦਾ ਦਿਹਾਂਤ ਹੋ ਗਿਆ ਸੀ।
  • ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ਬੌਬ ਵੂਲਮਰ ਦੀ 18 ਮਾਰਚ 2007 ਨੂੰ ਮੌਤ ਹੋ ਗਈ ਸੀ।

Published on: ਮਾਰਚ 18, 2025 7:00 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।