ਵਾਸਿੰਗਟਨ, 18 ਮਾਰਚ, ਦੇਸ਼ ਕਲਿਕ ਬਿਊਰੋ :
ਪੁਲਾੜ ਵਿਚ ਫਸੇ ਐਸਟਰੋਨਾਟ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ 9 ਮਹੀਨੇ 13 ਦਿਨਾਂ ਬਾਅਦ ਧਰਤੀ ‘ਤੇ ਪਰਤ ਰਹੇ ਹਨ। ਉਨ੍ਹਾਂ ਦੇ ਨਾਲ, ਕਰੂ-9 ਦੇ ਦੋ ਹੋਰ ਪੁਲਾੜ ਯਾਤਰੀ ਨਿਕ ਹੇਗ ਅਤੇ ਅਲੈਗਜ਼ੈਂਡਰ ਗੋਰਬੁਨੋਵ ਪੁਲਾੜ ਸਟੇਸ਼ਨ ਤੋਂ ਰਵਾਨਾ ਹੋ ਗਏ ਹਨ।
ਚਾਰ ਪੁਲਾੜ ਯਾਤਰੀਆਂ ਦੇ ਡਰੈਗਨ ਪੁਲਾੜ ਯਾਨ ਵਿੱਚ ਸਵਾਰ ਹੋਣ ਤੋਂ ਬਾਅਦ, ਇਸ ਪੁਲਾੜ ਯਾਨ ਦਾ ਦਰਵਾਜ਼ਾ ਸਵੇਰੇ 08:35 ਵਜੇ ਬੰਦ ਹੋ ਗਿਆ ਅਤੇ ਪੁਲਾੜ ਯਾਨ ਸਵੇਰੇ 10:35 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵੱਖ ਹੋਇਆ। ਇਹ ਭਲਕੇ 19 ਮਾਰਚ ਨੂੰ ਲਗਭਗ 3:27 ਵਜੇ ਫਲੋਰੀਡਾ ਦੇ ਤੱਟ ‘ਤੇ ਉਤਰੇਗਾ।
Published on: ਮਾਰਚ 18, 2025 11:12 ਪੂਃ ਦੁਃ