ਮੋਹਾਲੀ ਵਿਖੇ ਗੰਦਗੀ ‘ਚ ਚੱਲ ਰਹੀ ਮੋਮੋਜ਼ ਅਤੇ ਰੋਲ ਬਣਾਉਣ ਵਾਲੀ ਫੈਕਟਰੀ ਵਿੱਚ ਮਿਲਿਆ ਕੁੱਤੇ ਵਰਗੇ ਜਾਨਵਰ ਦਾ ਸਿਰ

ਪੰਜਾਬ


ਮੋਹਾਲੀ, 18 ਮਾਰਚ, ਦੇਸ਼ ਕਲਿਕ ਬਿਊਰੋ :
ਮੋਹਾਲੀ ਦੇ ਪਿੰਡ ਮਟੌਰ ਦੇ ਰਿਹਾਇਸ਼ੀ ਇਲਾਕੇ ‘ਚ ਗੰਦਗੀ ਵਿੱਚ ਮੋਮੋਜ਼ ਅਤੇ ਰੋਲ ਬਣਾਉਣ ਵਾਲੀ ਫੈਕਟਰੀ ਦਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਬਾਥਰੂਮਾਂ ਅਤੇ ਗੰਦਗੀ ‘ਚ ਮੋਮੋ, ਨੂਡਲਸ ਅਤੇ ਹੋਰ ਖਾਣ-ਪੀਣ ਦਾ ਸਮਾਨ ਤਿਆਰ ਕੀਤਾ ਜਾਂਦਾ ਸੀ। ਫੈਕਟਰੀ ਦੇ ਫਰਿੱਜ ਵਿੱਚੋਂ ਇੱਕ ਜਾਨਵਰ ਦਾ ਸਿਰ ਵੀ ਬਰਾਮਦ ਹੋਇਆ ਹੈ। ਜੋ ਕਿ ਇੱਕ ਕੁੱਤੇ ਦੀ ਤਰ੍ਹਾਂ ਦਿਖਾਈ ਦਿੰਦਾ ਹੈ।
ਹਾਲਾਂਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਹਰ ਚੀਜ਼ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਜਾਨਵਰ ਦਾ ਸਿਰ ਵੀ ਜਬਤ ਕਰ ਲਿਆ ਗਿਆ ਹੈ। ਫੈਕਟਰੀ ਦਾ ਮਾਲਕ ਅਤੇ ਬਾਕੀ ਸਾਰੇ ਲੋਕ ਫਿਲਹਾਲ ਫਰਾਰ ਦੱਸੇ ਜਾਂਦੇ ਹਨ। ਪ੍ਰਸ਼ਾਸਨ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ।
ਮੋਹਾਲੀ ਦੇ ਸਹਾਇਕ ਫੂਡ ਸੇਫਟੀ ਕਮਿਸ਼ਨਰ ਡਾ: ਅੰਮ੍ਰਿਤ ਵੜਿੰਗ ਨੇ ਦੱਸਿਆ ਕਿ ਫੈਕਟਰੀ ਸੰਚਾਲਕਾਂ ਖ਼ਿਲਾਫ਼ ਕਾਰਵਾਈ ਲਈ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਸੈਂਪਲ ਭਰੇ ਗਏ ਹਨ। ਰਿਪੋਰਟ ਜਲਦੀ ਆ ਜਾਵੇਗੀ।
ਇਹ ਮਾਮਲਾ ਸ਼ਨੀਵਾਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਪਿੰਡ ਵਾਸੀਆਂ ਨੇ ਗੰਦਗੀ ਵਿੱਚ ਚੱਲ ਰਹੀ ਫੈਕਟਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਖੁਦ ਨੋਟਿਸ ਲੈਂਦਿਆਂ ਛਾਪੇਮਾਰੀ ਕਰਕੇ ਮੌਕੇ ‘ਤੇ ਮੌਜੂਦ ਸਾਮਾਨ ਨੂੰ ਨਸ਼ਟ ਕਰ ਦਿੱਤਾ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਸੀ ਕਿ ਮੋਮੋਜ਼ ਲਈ ਗੰਦੀ ਗੋਭੀ ਰੱਖੀ ਗਈ ਸੀ। ਇਸ ਤੋਂ ਇਲਾਵਾ ਬਾਥਰੂਮ ਵਿੱਚ ਸਾਮਾਨ ਰੱਖਿਆ ਹੋਇਆ ਸੀ।

Published on: ਮਾਰਚ 18, 2025 5:53 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।