ਨਵੀਂ ਦਿੱਲੀ, 19 ਮਾਰਚ, ਦੇਸ਼ ਕਲਿੱਕ ਬਿਓਰੋ :
ਜਹਾਜ਼ ਕਰੈਸ ਹੋਣ ਕਾਰਨ ਇਕ ਮਸ਼ਹੂਰ ਸੰਗੀਤਕਾਰ ਸਮੇਤ 12 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਸੈਂਟਰਲ ਅਮਰੀਕਾ ਸਥਿਤ ਦੇਸ਼ ਹੋਂਡੁਰਾਸ ਤਟ ਉਤੇ ਇਕ ਜਹਾਜ਼ ਕਰੈਸ਼ ਹੋ ਗਿਆ। ਲਾਂਹਸਾ ਏਅਰਲਾਈਨਜ਼ ਦਾ ਇਹ ਜਹਾਜ਼ ਸੋਮਵਾਰ ਰਾਤ ਨੂੰ ਰੋਆਟਨ ਦੀਪ ਤੋਂ ਸ਼ਹਿਰ ਲਾ ਸੇਈਬਾ ਲਈ ਉਡਿਆ ਸੀ। ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਹੀ ਸਮੁੰਦਰ ਵਿੱਚ ਕਰੈਸ਼ ਹੋ ਗਿਆ। ਜਹਾਜ਼ ਵਿੱਚ 17 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਨ, ਜਿੰਨਾਂ ਵਿਚੋਂ 5 ਨੂੰ ਬਚਾਅ ਲਿਆ। ਜਿੰਨਾਂ ਨੂੰ ਬਚਾਇਆ ਗਿਆ ਹੈ ਉਨ੍ਹਾਂ ਦੇ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ।
ਇਹ ਵੀ ਪੜ੍ਹੋ : ਹਰ ਗੱਲ ’ਤੇ ਹੜਤਾਲ, ਲੋਕਾਂ ਨੂੰ ਤੰਗ ਕਰਕੇ ਸਰਕਾਰ ’ਤੇ ਦਬਾਅ ਬਣਾਉਣਾ ਨਹੀਂ ਚਲੇਗਾ : ਭਗਵੰਤ ਮਾਨ
ਪੁਲਿਸ ਮੁਤਾਬਕ ਜਹਾਜ਼ ਪੂਰੀ ਉਚਾਈ ਤੱਕ ਨਹੀਂ ਪਹੁੰਚ ਸਕਿਆ ਅਤੇ ਟੱਕਰ ਦੇ ਤੁਰੰਤ ਬਾਅਦ ਸਮੁੰਦਰ ਵਿੱਚ ਡੁੱਬ ਗਿਆ। ਸਥਾਨਕ ਮੁਛੇਰਿਆਂ ਨੇ ਜਿਉਂਦੇ ਲੋਕਾਂ ਨੂੰ ਬਚਾਅ ਲਿਆ। ਹੋਂਡੁਰਾਸ ਸਿਵਿਲ ਏਰੋਨਾਟੀਕਸ ਏਜੰਸੀ ਨੇ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੰਗੀਤਾਰਕਾਰ ਮਾਰਟੀਨੇਜ ਸੁਜੌ ਪਹਲੇ ‘ਲਾਂਸ ਗਾਟੋਸ ਬ੍ਰਾਵੋਸ’ ਦੇ ਮੈਂਬਰ ਵੀ ਸ਼ਾਮਲ ਹਨ। ਉਨ੍ਹਾਂ ਬਾਅਦ ਵਿੱਚ ਆਪਣਾ ਖੁਦ ਦਾ ਸੰਗੀਤ ਸਮੂਹ ‘ਲਿਤਾ ਏਰੀਰਨ’ ਬਣਾਇਆ।
Published on: ਮਾਰਚ 19, 2025 9:31 ਪੂਃ ਦੁਃ