ਕਰਮਚਾਰੀਆਂ ਨੂੰ ਲਿਜਾ ਰਹੀ ਕੰਪਨੀ ਦੀ ਬੱਸ ਨੂੰ ਲੱਗੀ ਅੱਗ, 4 ਦੀ ਮੌਕੇ ‘ਤੇ ਮੌਤ

ਰਾਸ਼ਟਰੀ

ਪੁਣੇ: 19 ਮਾਰਚ, ਦੇਸ਼ ਕਲਿੱਕ ਬਿਓਰੋ

Pune Fire News ਪੁਣੇ ਨੇੜੇ ਇੱਕ ਨਿੱਜੀ ਫਰਮ ਦੇ ਕਰਮਚਾਰੀਆਂ ਦੇ ਨੂੰ ਲੈ ਕੇ ਜਾ ਰਹੀ ਕੰਪਨੀ ਦੀ ਗੱਡੀ ਨੂੰ ਅੱਗ ਲੱਗ ਗਈ ਜਿਸ ਵਿੱਚ ਘੱਟੋ-ਘੱਟ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪਿੰਪਰੀ ਚਿੰਚਵਾੜ ਖੇਤਰ ਦੇ ਹਿੰਜੇਵਾੜੀ ਵਿੱਚ ਵਾਪਰੀ।

ਇੱਕ ਟੈਂਪੋ ਟਰੈਵਲਰ ਕੰਪਨੀ ਦੇ ਕੁਝ ਕਰਮਚਾਰੀਆਂ ਨੂੰ ਉਨ੍ਹਾਂ ਦੇ ਦਫਤਰ ਲੈ ਜਾ ਰਿਹਾ ਸੀ। ਜਦੋਂ ਗੱਡੀ ਡਾਸਾਲਟ ਸਿਸਟਮਜ਼ ਦੇ ਨੇੜੇ ਸੀ, ਤਾਂ ਇਸ ਵਿੱਚ ਅਚਾਨਕ ਅੱਗ ਲੱਗ ਗਈ।ਇਹ ਸਾਰੇ ਵਯੋਮਾ ਗ੍ਰਾਫਿਕਸ ਕੰਪਨੀ ਦੇ ਕਰਮਚਾਰੀ ਸਨ। ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਵਾਪਰੀ।
ਹਿੰਜਵਾੜੀ ਫੇਜ਼ ਵਨ ਵਿੱਚ, ਡਰਾਈਵਰ ਨੇ ਅਚਾਨਕ ਗੱਡੀ ਦੇ ਹੇਠਾਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਦੇਖਿਆ। ਉਸ ਸਮੇਂ ਡਰਾਈਵਰ ਅਤੇ ਅੱਗੇ ਦਾ ਸਟਾਫ਼ ਤੁਰੰਤ ਹੇਠਾਂ ਉਤਰ ਗਿਆ ਪਰ ਪਿਛਲਾ ਦਰਵਾਜ਼ਾ ਨਾ ਖੁੱਲ੍ਹਣ ਕਾਰਨ ਉਸ ਵਿੱਚ ਬੈਠੇ ਚਾਰ ਮੁਲਾਜ਼ਮਾਂ ਦੀ ਦਰਦਨਾਕ ਮੌਤ ਹੋ ਗਈ। ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।ਕੁਝ ਕਰਮਚਾਰੀ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ, ਪਰ ਉਨ੍ਹਾਂ ਦੇ ਚਾਰ ਸਾਥੀ ਆਪਣੇ ਆਪ ਨੂੰ ਬਾਹਰ ਨਹੀਂ ਕੱਢ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ।

Published on: ਮਾਰਚ 19, 2025 12:47 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।