ਨਵੀਂ ਦਿੱਲੀ, 21 ਮਾਰਚ, ਦੇਸ਼ ਕਲਿੱਕ ਬਿਓਰੋ :
ਹਾਈਕੋਰਟ ਦੇ ਜੱਜ ਦੇ ਰਿਹਾਇਸ਼ੀ ਬੰਗਲੇ ਵਿੱਚ ਲੱਗੀ ਅੱਗ ਨੇ ਇਕ ਹੜਕਪ ਮਚਾ ਦਿੱਤਾ ਹੈ। ਅੱਗ ਲੱਗਣ ਕਾਰਨ ਇਕ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਹਾਈਕੋਰਟ ਦੇ ਇਕ ਜੱਜ ਦੇ ਰਿਹਾਇਸ਼ੀ ਬੰਗਲੇ ਵਿੱਚ ਅੱਗ ਲੱਗ ਗਈ। ਜਿੱਥੋਂ ਵੱਡੀ ਮਾਤਰਾ ਵਿੱਚ ਨਗਦ ਪੈਸੇ ਮਿਲੇ ਹਨ। ਇਸ ਘਟਨਾ ਨੇ ਸੁਪਰੀਮ ਕੋਰਟ ਦੇ ਕਾਲੇਜ਼ੀਅਮ ਨੂੰ ਵੀ ਤੁਰੰਤ ਚੁੱਕਣ ਲਈ ਮਜ਼ਬੂਰ ਕਰ ਦਿੱਤਾ। ਜਿਸ ਜੱਜ ਦੇ ਘਰ ਅੱਗ ਲੱਗੀ ਸੀ ਉਸਦੀ ਬਦਲੀ ਕਿਸੇ ਹੋਰ ਹਾਈਕੋਰਟ ਵਿੱਚ ਕਰ ਦਿੱਤੀ ਹੈ।
‘ਟਾਈਮਜ਼ ਆਫ ਇੰਡੀਆ’ ਦੀ ਰਿਪੋਰਟ ਮੁਤਾਬਕ, ਘਟਨਾ ਦੇ ਸਮੇਂ ਜੱਜ ਯਸ਼ਵੰਤ ਵਰਮਾ ਸ਼ਹਿਰ ਵਿੱਚ ਮੌਜੂਦ ਨਹੀਂ ਸਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਫਾਇਰਬ੍ਰਿਗੇਡ ਵਿਭਾਗ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਅੱਗ ਉਤੇ ਕਾਬੂ ਪਾ ਲਿਆ ਗਿਆ ਤਾਂ ਫਾਇਰਬ੍ਰਿਗੇਡ ਦੇ ਕਰਮਚਾਰੀਆਂ ਨੇ ਇਕ ਕਮਰੇ ਵਿੱਚ ਵੱਡੀ ਮਾਤਰਾ ਵਿੱਚ ਪੈਸੇ ਦੇਖੇ।
ਸਥਾਨਕ ਪੁਲਿਸ ਨੇ ਇਸ ਮਾਮਲੇ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ, ਜਿੰਨਾਂ ਸਰਕਾਰੀ ਅਧਿਕਾਰੀਆਂ ਨੁੰ ਇਸ ਬਰਾਮਦਗੀ ਦੀ ਜਾਣਕਾਰੀ ਦਿੱਤੀ। ਇਹ ਸੂਚਨਾ ਛੇਤੀ ਹੀ ਸੁਪਰੀਮ ਕੋਰਟ ਦੇ ਮੁੱਖ ਜੱਜ (CJI) ਸੰਜੀਵ ਖੰਨਾ ਤੱਕ ਪਹੁੰਚ ਗਈ। ਸੀਜੇਆਈ ਖੰਨ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਕਾਲੇਜੀਅਮ ਦੀ ਮੀਟਿੰਗ ਬੁਲਾਈ। ਕਾਲੇਜੀਅਮ ਨੇ ਫੈਸਲਾ ਕੀਤਾ ਕਿ ਜੱਜ ਵਰਮਾ ਨੂੰ ਤੁਰੰਤ ਬਦਲਿਆ ਜਾਵੇ। ਉਨ੍ਹਾਂ ਨੂੰ ਉਨ੍ਹਾਂ ਮੂਲ ਹਾਈਕੋਰਟ ਇਲਾਹਾਬਾਦ ਹਾਈਕੋਰਟ ਬਦਲ ਦਿੱਤਾ ਗਿਆ। ਜੱਜ ਵਰਮਾ ਅਕਤੂਬਰ 2021 ਵਿੱਚ ਇਲਾਹਾਬਾਦ ਹਾਈਕੋਰਟ ਤੋਂ ਦਿੱਲੀ ਹਾਈਕੋਰਟ ਆਏ ਸਨ। ਖਬਰਾਂ ਅਨੁਸਾਰ ਕਾਲੇਜੀਅਮ ਦੇ ਕੁਝ ਮੈਂਬਰ ਇਸ ਗੰਭੀਰ ਘਟਨਾ ਨੂੰ ਕੇਵਲ ਬਦਲੀ ਤੱਕ ਸੀਮਤ ਰੱਖਣ ਦੇ ਪੱਖ ਵਿੱਚ ਨਹੀਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਸ ਮਾਮਲੇ ਨੂੰ ਸਿਰਫ ਬਦਲੀ ਤੱਕ ਹੀ ਸੀਮਤ ਕੀਤਾ ਗਿਆ ਤਾਂ ਇਸ ਨਾਲ ਨਿਆਂਪਾਲਕਾ ਦੀ ਛਵੀ ਉਤੇ ਬੁਰਾ ਅਸਰ ਪਵੇਗਾ ਅਤੇ ਸੰਸਥਾਨ ਉਤੇ ਭਰੋਸਾ ਵੀ ਘਟੇਗਾ।
Published on: ਮਾਰਚ 21, 2025 8:47 ਪੂਃ ਦੁਃ