ਕਿਸਾਨਾਂ ਤੇ ਕੀਤੇ ਜ਼ਬਰ ਅਤੇ ਫੌਜੀ ਅਫਸਰ ਦੀ ਕੁੱਟਮਾਰ ਕਰਨ ਦੀ ਜ਼ੋਰਦਾਰ ਨਿਖੇਦੀ
ਮੋਰਿੰਡਾ, 21, ਮਾਰਚ, ਦੇਸ਼ ਕਲਿੱਕ ਬਿਓਰੋ
ਪੀ ਡਬਲਿਊ ਡੀ, ਜਲ ਸਪਲਾਈ ਅਤੇ ਸੈਨੀਟੇਸ਼ਨ, ਜਲ ਸਰੋਤ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ ਦੀ ਜੋਨ ਕਮੇਟੀ ਦੀ ਮੀਟਿੰਗ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋ ਦੀ ਪ੍ਰਧਾਨਗੀ ਹੇਠ ਮੋਰਿੰਡਾ ਵਿਖੇ ਮਿਊਸੀਪਲ ਪਾਰਕ ਵਿੱਚ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੈਸ/ਸ ਬਲਜਿੰਦਰ ਸਿੰਘ ਕਜੌਲੀ ਨੇ ਦੱਸਿਆ ਕਿ ਮੀਟਿੰਗ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ , ਕੱਚੇ ਤੇ ਮਾਣ ਭੱਤਾ ਵਰਕਰਾਂ ਦੀਆਂ ਮੁੱਖ ਮੰਗਾਂ ਜਿਵੇਂ ਮੁਲਾਜ਼ਮਾਂ ਦੀਆਂ ਡੀਏ ਦੀਆਂ ਕਿਸਤਾਂ, ਪੇਂਡੂ ਭੱਤੇ ਸਮੇਤ ਹੋਰ ਭੱਤੇਆ ਨੂੰ ਬਹਾਲ ਕਰਨਾ ,ਪੇ ਕਮਿਸ਼ਨ ਦੇ 5 ਸਾਲ 6 ਮਹੀਨੇ ਦੇ ਬਕਾਏ ਇਕੋਂ ਕਿਸ਼ਤ ਵਿੱਚ ਜਾਰੀ ਕਰਨਾ, ਕੱਚੇ ਕਾਮਿਆਂ ਨੂੰ ਪਿਤਰੀ ਵਿਭਾਗਾਂ ਵਿੱਚ ਰੈਗੂਲਰ ਕਰਨਾ ,ਪੁਰਾਣੀ ਪੈਨਸ਼ਨ ਬਹਾਲ ਕਰਨਾ, 200 ਰੁਪਏ ਵਿਕਾਸ ਟੈਕਸ ਮੁਲਾਜ਼ਮਾਂ ਤੇ ਪੈਨਸ਼ਨਾਂ ਤੋਂ ਵਸੂਲਣਾ ਬੰਦ ਕਰਨਾ ,ਮਾਣ ਭੱਤਾ ਸਮੇਤ ਕੱਚੇ ਕਾਮਿਆਂ ਦੀਆਂ ਉਜਰਤਾਂ ਵਿੱਚ ਵਾਧਾ ਕਰਨਾ ,ਮੁਲਾਜ਼ਮ ਵਿਰੋਧੀ ਪੱਤਰ ਵਾਪਸ ਲੈਣਾ , ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ, ਨਿੱਜੀਕਰਨ ਬੰਦ ਕਰਨਾ ਆਦਿ ਮੰਗਾਂ ਲਈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੀ ਅਗਵਾਈ ਵਿੱਚ 25 ਮਾਰਚ ਨੂੰ ਮੁਹਾਲੀ ਵਿਖੇ ਰੈਲੀ ਕਰਕੇ ਵਿਧਾਨ ਸਭਾ ਵੱਲ ਰੋਸ ਮਾਰਚ ਕਰਨ ਦੇ ਪ੍ਰੋਗਰਾਮ ਵਿੱਚ ਮੋਰਿੰਡਾ ,ਫਤਿਹਗੜ੍ਹ ਸਾਹਿਬ, ਰੋਪੜ ,ਮੋਹਾਲੀ ਤੇ ਸ਼੍ਰੀ ਅਨੰਦਪੁਰ ਸਾਹਿਬ, ਕਜੌਲੀ ਤੋਂ ਸੈਂਕੜੇ ਫੀਲਡ ਮੁਲਾਜ਼ਮ ਸ਼ਮੂਲੀਅਤ ਕਰਨਗੇ। ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਪ੍ਰੋਗਰਾਮ ਤਹਿਤ ਬਲਜਿੰਦਰ ਸਿੰਘ ਕਜੌਲੀ ਦੀ ਅਗਵਾਈ ਵਿੱਚ ਹਲਕਾ ਸ੍ਰੀ ਚਮਕੌਰ ਸਾਹਿਬ ਤੇ ਰੋਪੜ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਮੀਟਿੰਗ ਵਿੱਚ ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਵਿਰੁੱਧ ਉਲੀਕੇ ਜਾ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਫੈਸਲਾ ਕੀਤਾ ਗਿਆ ।ਮੀਟਿੰਗ ਵਿੱਚ ਵੱਖ-ਵੱਖ ਡਵੀਜ਼ਨਾਂ , ਆਦਲਾਤੀ ਕੇਸਾਂ ਆਦਿ ਮੰਗਾਂ ਤੇ ਚਰਚਾ ਕੀਤੀ ਗਈ ।ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਜਬਰ ਅਤੇ ਫੌਜ ਦੇ ਅਧਿਕਾਰੀ ਦੀ ਕੀਤੀ ਕੁੱਟਮਾਰ ਦੀ ਜ਼ੋਰਦਾਰ ਨਿਖੇਦੀ ਕੀਤੀ ਗਈ ।ਮੀਟਿੰਗ ਵਿੱਚ ਤਰਲੋਚਨ ਸਿੰਘ, ਦੀਦਾਰ ਸਿੰਘ ਢਿੱਲੋਂ ,ਸੁਖ ਰਾਮ ਕਾਲੇਵਾਲ, ਅਮਰੀਕ ਸਿੰਘ ਖਿਜਰਾਬਾਦ ,ਨੈਬ ਸਿੰਘ ਪੀ ਡਬਲਿਊ ਡੀ, ਪਿਆਰਾ ਸਿੰਘ ਕਾਈਨੋਰ, ਅਮਰੀਕ ਸਿੰਘ ਖਿਜਰਾਬਾਦ, ਮਨਦੀਪ ਸਿੰਘ ਸੰਗਤਪੁਰਾ, ਦਲਜੀਤ ਸਿੰਘ ਘਨੌਲੀ, ਕਰਮ ਸਿੰਘ ,ਸਤਵੰਤ ਸਿੰਘ ਨਥਲਪੁਰ ਆਦਿ ਆਗੂ ਹਾਜ਼ਰ ਸਨ।
Published on: ਮਾਰਚ 21, 2025 5:08 ਬਾਃ ਦੁਃ