ਬੱਸੀ ਪਠਾਣਾ: 26 ਮਾਰਚ, ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਪੀ.ਐਚ.ਸੀ ਨੰਦਪੁਰ ਕਲੋੜ ਤੇ ਆਯੂਸ਼ਮਾਨ ਆਰੋਗੀਆ ਕੇਂਦਰ ਨੰਦਪੁਰ ਕਲੋੜ ਦਾ ਜਾਇਜ਼ਾ ਲੈਣ ਲਈ ਉਪਮੰਡਲ ਮਜਿਸਟੇ੍ਰਟ ਬੱਸੀ ਪਠਾਣਾ ਹਰਵੀਰ ਕੌਰ ਵੱਲੋ ਪੀ ਐਚ ਸੀ ਨੰਦਪੁਰ ਕਲੌੜ ਦਾ ਅਚਨਚੇਤ ਦੋਰਾ ਕੀਤਾ ਗਿਆ। ਉਪਮੰਡਲ ਮਜਿਸਟੇ੍ਰਟ ਬੱਸੀ ਪਠਾਣਾ ਹਰਵੀਰ ਕੌਰ ਨੇ ਕਿਹਾ ਕਿ ਆਯੂਸ਼ਮਾਨ ਅਰੋਗੀਯਾ ਕੇਂਦਰ ਲੋਕਾਂ ਨੂੰ ਘਰ ਦੇ ਨੇੜੇੇ ਹੀ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਨਾਲ ਖੋਲ੍ਹੇ ਗਏ ਹਨ । ਇਨ੍ਹਾਂ ਕਲੀਨਿਕਾ ਦਾ ਟੀਚਾ ਪਿੰਡਾ/ਸ਼ਹਿਰਾ ਦੀ ਆਬਾਦੀ ਨੂੰ ਮੁੱਢਲੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਪੰਜਾਬ ਸਰਕਾਰ ਵੱਲੌ ਇਨ੍ਹਾਂ ਕੇਂਦਰਾਂ ਵਿੱਚ ਅੰਮਪੈਨਲਡ ਡਾਕਟਰ ਅਤੇ ਫਾਰਮਾਸਿਸਟ ਲਗਾਏ ਹਨ ਜੋ ਵਧਿਆ ਸਿਹਤ ਸੇਵਾਵਾਂ ਦੇਣ ਦੇ ੳੇਦੇਸ਼ ਨਾਲ ਲੋਕਾ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਗੈਰ ਸੰਚਾਰੀ ਰੋਗ ਤੋਂ ਲੈ ਕੇ ਕੋਮੀ ਪ੍ਰੋਗਰਾਮਾ ਸੰਬਧੀ ਲੋਕਾ ਨੂੰ ਜਾਗਰੂਕਤਾ ਦੇ ਨਾਲ ਨਾਲ ਦਵਾਈਆਂ ਵੀ ਦਿੱਤੀਆ ਜਾਂਦੀਆਂ ਹਨ। ਐਸ.ਡੀ.ਐਮ ਹਰਵੀਰ ਕੌਰ ਵੱਲੋ ਮਰੀਜਾ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਅਤੇ ਓਟ ਕਲੀਨਿਕ ਵਿੱਚ ਮਿਲ ਰਹੀ ਦਵਾਈ ਸੰਬਧੀ ਪੁੱਛਗਿਛ ਕੀਤੀ ਅਤੇ ਉਨ੍ਹਾਂ ਸਟਾਫ ਨੂੰ ਕਿਹਾ ਕਿ ਦਵਾਈਆਂ ਦਾ ਸਟੋਕ ਮੁਕੰਮਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਾਏ ਜਾਣ। ਇਸ ਮੋਕੇ ਤੇ ਸਾਰਾ ਸਟਾਫ ਹਾਜਰ ਪਾਇਆ ਗਿਆ।
Published on: ਮਾਰਚ 26, 2025 3:53 ਬਾਃ ਦੁਃ