ਮੋਹਾਲੀ, 26 ਮਾਰਚ 2025, ਦੇਸ਼ ਕਲਿੱਕ ਬਿਓਰੋ :
ਵੱਡੇ ਵੱਡੇ ਝੂਠੇ ਵਾਅਦੇ ਕਰਕੇ ਤੇ ਪੰਜਾਬੀਆ ਦੇ ਜਜਬਾਤਾ ਨਾਲ ਖਿਲਵਾੜ ਕਰਕੇ ਸੱਤਾ ਤੇ ਕਾਬਜ ਭਗਵੰਤ ਮਾਨ ਸਰਕਾਰ ਨੇ ਲਗਾਤਾਰ ਚੋਥੇ ਬਜਟ ਵਿੱਚ ਵੀ ਮਹਿਲਾਵਾ ਨਾਲ ਧੋਖਾ ਕੀਤਾ ਹੈ । ਇਹ ਗੱਲਾ ਪੰਜਾਬ ਸਰਕਾਰ ਵੱਲੋ ਪੇਸ਼ ਕੀਤੇ ਬਜਟ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਹੇ।ਉਹਨਾ ਕਿਹਾ ਕਿ ਇਹ ਖੋਖਲਾ ਤੇ ਨਿਕੰਮਾ ਬਜਟ ਤੇ ਦਿਸ਼ਾਹੀਣ ਬਜਟ ਹੈ ।ਇਸ ਬਜਟ ਵਿੱਚ ਕਿਸਾਨਾ, ਮਜਦੂਰਾ,ਵਿਉਪਾਰੀਆ, ਉਦਯੋਗਪਤੀਆਂ, ਮੁਲਾਜ਼ਮਾ,ਐਸੀ, ਬੀਸੀ ਭਾਈਚਾਰੇ ਤੇ ਵਿਦਿਆਰਥੀਆ ਸਮੇਤ ਸਾਰੇ ਪੰਜਾਬੀਆ ਦੇ ਪੱਲੇ ਸਿਰਫ ਨਿਰਾਸ਼ਾ ਹੀ ਪਾਈ ਹੈ।ਉਹਨਾ ਕਿਹਾ ਕਿ ਮੁੱਖ ਭਗਵੰਤ ਮਾਨ ਨੇ ਉਪ ਚੋਣਾ ਦੌਰਾਨ ਮਹਿਲਾਵਾ ਨਾਲ ਵਾਅਦਾ ਕੀਤਾ ਸਰਕਾਰ ਸਰਕਾਰ ਇਸ ਬਜਟ ਵਿੱਚ ਮਹਿਲਾਵਾ ਨੂੰ 1000 ਰੁਪਏ ਮਹੀਨੇ ਦੀ ਸਹਾਇਤਾ ਦਾ ਐਲਾਨ ਕਰੇਗੀ ਸਭ ਝੂਠ ਨਿਕਲਿਆ। ਉਹਨਾ ਕਿਹਾ ਦੂਸਰੇ ਪਾਸੇ ਭਾਜਪਾ ਦੀ ਦਿੱਲੀ ਦੀ ਸਰਕਾਰ ਹੈ ਜਿਸ ਨੇ ਸਰਕਾਰ ਬਣਦਿਆ ਹੀ ਆਪਣੇ ਵਾਅਦੇ ਪੂਰੇ ਕਰ ਦਿੱਤੇ ਹਨ।ਉੱਭਾ ਨੇ ਭਗਵੰਤ ਮਾਨ ਸਰਕਾਰ ਦੇ ਬਜਟ ਨੂੰ ਨਿਕੰਮਾ ਬਜਟ ਕਰਾਰ ਦਿੱਤਾ।
Published on: ਮਾਰਚ 26, 2025 4:49 ਬਾਃ ਦੁਃ