ਚੰਡੀਗੜ੍ਹ, 27 ਮਾਰਚ 2025, ਦੇਸ਼ ਕਲਿੱਕ ਬਿਓਰੋ :
ਅੱਜ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸੂਬਾ ਅਹੁਦੇਦਾਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਹੋਈ ।ਅੱਜ ਦੀ ਮੀਟਿੰਗ ਵਿੱਚ ਕੌਮੀ ਪ੍ਰਧਾਨ ਊਸ਼ਾ ਰਾਣੀ ਅਤੇ ਜਰਨਲ ਸਕੱਤਰ ਏ .ਆਰ ਸਿੰਧੂ ਵੀ ਸ਼ਾਮਿਲ ਸਨ। ਯੂਨੀਅਨ ਵਿੱਚ ਬਾਕੀ ਮੁੱਦਿਆਂ ਦੇ ਨਾਲ-ਨਾਲ ਚਰਚਾ ਕਰਦੇ ਹੋਏ 28 ਮਾਰਚ ਨੂੰ ਹੋਣ ਵਾਲੇ ਕਿਸਾਨ ਵਿਰੋਧੀ ਪੁਲਿਸ ਜਬਰ ਦੇ ਖਿਲਾਫ ਸੀਟੂ ਦੇ ਸੱਦੇ ਤੇ ਰੋਸ ਪ੍ਰਦਰਸ਼ਨ ਵਿੱਚ ਹਰ ਜ਼ਿਲ੍ਹੇ ਵਿੱਚ “ਕਿਸਾਨ ਮਜ਼ਦੂਰ ਏਕਤਾ” ਨੂੰ ਬਰਕਰਾਰ ਰੱਖਦੇ ਹੋਏ ਆਪਣੀ ਹਾਜ਼ਰੀ ਪੂਰੇ ਜੋਸ਼ ਨਾਲ ਲਾਈ ਜਾਏਗੀ । ਉਹਨਾਂ ਨੇ ਕਿਹਾ ਕਿ ਧਰਨਿਆਂ ਵਿੱਚੋਂ ਪੈਦਾ ਹੋਈ ਆਮ ਆਦਮੀ ਦੀ ਸਰਕਾਰ ਆਮ ਤੋਂ ਖਾਸ ਹੋ ਗਈ ਹੈ ਅਤੇ ਕਾਰਪੋਰੇਟ ਦੇ ਲਾਭਾ ਪ੍ਰਤੀ ਵੱਧ ਜਵਾਬ ਦੇ ਬਣਦੀ ਜਾ ਰਹੀ ਹੈ । ਪੰਜਾਬ ਕਿਸਾਨਾਂ ਦੇ ਵਿਰੋਧ ਦਾ ਕੇਂਦਰ ਹੈ ਅਤੇ ਕਾਰਪੋਰੇਟ ਤਾਕਤਾਂ ਦੀ ਰਣਨੀਤੀ ਪੰਜਾਬ ਵਿੱਚ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਹੈ । ਅੱਜ ਜੇਕਰ ਚਾਰੇ ਪਾਸੇ ਨਿਗਾਹ ਮਾਰੀਏ ਤਾਂ ਹਰ ਵਰਗ ਆਮ ਆਦਮੀ ਸਰਕਾਰ ਤੋਂ ਹੱਥ ਖੜੇ ਕਰ ਚੁੱਕਾ ਹੈ । ਹਰ ਰੋਜ ਬੇਰੋਜ਼ਗਾਰਾਂ ਉੱਤੇ ਲਾਠੀ ਚਾਰਜ ਹੋ ਰਿਹਾ ਹੈ । ਹੱਕ ਮੰਗਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਕੰਮ ਪਿਛਲੀਆਂ ਸਰਕਾਰਾਂ ਸਮੇਂ ਵਿਭਾਗਾਂ ਵਿੱਚ ਹਫਤਿਆਂ ਵਿੱਚ ਹੁੰਦੇ ਸੀ ਉਹ ਸਾਲਾਂ ਬੰਦੀ ਲਟਕ ਰਹੇ ਹਨ। ਅੱਜ ਦੀ ਮੀਟਿੰਗ ਵਿੱਚ ਜਨਰਲ ਸਕੱਤਰ ਸੁਭਾਸ਼ ਰਾਣੀ ਵਿੱਚ ਸਕੱਤਰ ਅੰਮ੍ਰਿਤ ਪਾਲ ਕੌਰ ਮੀਤ ਪ੍ਰਧਾਨ ਗੁਰਮੀਤ ਕੌਰ ਗੁਰਪ੍ਰੀਤ ਕੌਰ ਕ੍ਰਿਸ਼ਨਜੀਤ ਕੌਰ ਅਨੂਪ ਕੌਰ ਸਕੱਤਰ ਗੁਰਦੀਪ ਕੌਰ ਸਕੱਤਰ ਸੁਰਜੀਤ ਕੌਰ, ਭਿੰਦਰ ਕੌਰ ਗੌਸਲ, ਕਾਂਤਾ ਰਾਣੀ ਮਨਦੀਪ ਕੁਮਾਰੀ.ਬਲਜੀਤ ਕੌਰ ਗੁਰਬਖਸ਼ ਕੌਰ ਗੁਰਮਿੰਦਰ ਕੌਰ, ਗੁਰਮੇਲ ਕੌਰ, ਬਲਰਾਜ ਕੌਰ ਪ੍ਰਕਾਸ਼ ਕੌਰ ਰਣਜੀਤ ਕੌਰ ਸ਼ਾਮਿਲ ਹੋਏ
Published on: ਮਾਰਚ 27, 2025 7:43 ਪੂਃ ਦੁਃ