ਟਰੰਪ ਅੱਜ ਭਾਰਤ ਸਮੇਤ ਦੁਨੀਆ ਭਰ ‘ਚ ‘ਅਦਲੇ ਦਾ ਬਦਲਾ’ ਟੈਕਸ (Reciprocal Tariff) ਲਗਾਉਣ ਦਾ ਐਲਾਨ ਕਰਨਗੇ

ਕੌਮਾਂਤਰੀ


ਵਾਸਿੰਗਟਨ, 2 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਨੂੰ ਦੁਨੀਆ ਭਰ ‘ਚ ‘ਅਦਲੇ ਦਾ ਬਦਲਾ’ ਟੈਕਸ (Reciprocal Tariff) ਲਗਾਉਣ ਦਾ ਐਲਾਨ ਕਰਨਗੇ। White House ਨੇ ਮੰਗਲਵਾਰ ਨੂੰ ਕਿਹਾ ਕਿ ਟਰੰਪ ਬੁੱਧਵਾਰ ਨੂੰ ਸ਼ਾਮ 4 ਵਜੇ (ਸਥਾਨਕ ਸਮੇਂ) ‘ਤੇ ਰੋਜ਼ ਗਾਰਡਨ ‘ਚ ‘ਮੇਕ ਅਮਰੀਕਾ ਵੈਲਥੀ ਅਗੇਨ’ ਪ੍ਰੋਗਰਾਮ ‘ਚ ਭਾਸ਼ਣ ਦੇਣਗੇ। ਇਸ ਘਟਨਾ ਵਿੱਚ ਪਰਸਪਰ ਦਰਾਂ ਦਾ ਐਲਾਨ ਕੀਤਾ ਜਾਵੇਗਾ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਕਿ ਟੈਰਿਫ ਘੋਸ਼ਣਾ ਦੇ ਤੁਰੰਤ ਬਾਅਦ ਲਾਗੂ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਟਰੰਪ ਨੇ ਕਈ ਮੌਕਿਆਂ ‘ਤੇ 2 ਅਪ੍ਰੈਲ ਨੂੰ ਅਮਰੀਕਾ ਦਾ ਮੁਕਤੀ ਦਿਵਸ ਕਿਹਾ ਹੈ। ਉਹ ਇਸ ਦਿਨ ਭਾਰਤ ਸਮੇਤ ਕਈ ਹੋਰ ਦੇਸ਼ਾਂ ‘ਤੇ ਪਰਸਪਰ ਟੈਰਿਫ ਲਗਾਉਣ ਜਾ ਰਹੇ ਹਨ।
ਦਰਅਸਲ, ਟੈਰਿਫ ਇੱਕ ਕਿਸਮ ਦੀ ਸਰਹੱਦੀ ਫੀਸ ਜਾਂ ਟੈਕਸ ਹੈ, ਜੋ ਕਿ ਕੋਈ ਵੀ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੇ ਸਮਾਨ ‘ਤੇ ਲਗਾ ਦਿੰਦਾ ਹੈ। ਇਹ ਟੈਕਸ ਦਰਾਮਦ ਕਰਨ ਵਾਲੀ ਕੰਪਨੀ ‘ਤੇ ਲਗਾਇਆ ਜਾਂਦਾ ਹੈ। ਦੇਸ਼ ਇਸ ਨੂੰ ਵਧਾ ਘਟਾ ਕੇ ਹੀ ਕੰਟਰੋਲ ਕਰਦੇ ਹਨ।

Published on: ਅਪ੍ਰੈਲ 2, 2025 7:44 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।