ਬੈਂਗਲੁਰੂ, 5 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਕਰਨਾਟਕ ਦੇ ਕੋਡਾਗੂ ਜ਼ਿਲੇ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 2020 ‘ਚ ਇਕ ਔਰਤ ਮ੍ਰਿਤਕ ਮੰਨ ਕੇ ਅਤੇ ਉਸ ਦੇ ਕਤਲ ਦੇ ਦੋਸ਼ ‘ਚ ਪਤੀ ਨੂੰ ਜੇਲ ਭੇਜ ਦਿੱਤਾ ਗਿਆ ਸੀ, ਹੁਣ ਜ਼ਿੰਦਾ ਮਿਲੀ ਹੈ। ਔਰਤ ਨੂੰ 1 ਅਪ੍ਰੈਲ ਨੂੰ ਇਕ ਹੋਟਲ ਵਿਚ ਦੇਖਿਆ ਗਿਆ ਸੀ।
ਉਹ ਹੋਟਲ ਵਿੱਚ ਆਪਣੇ ਬੁਆਏਫ੍ਰੈਂਡ ਨਾਲ ਡਿਨਰ ਕਰ ਰਹੀ ਸੀ। ਇਸ ਘਟਨਾ ਨੇ ਪੁਲੀਸ ਦੀ ਜਾਂਚ ਵਿੱਚ ਗੰਭੀਰ ਖਾਮੀਆਂ ਦਾ ਪਰਦਾਫਾਸ਼ ਕੀਤਾ ਹੈ। ਅਦਾਲਤ ਨੇ ਇਸ ਨੂੰ ਬਹੁਤ ਗੰਭੀਰ ਮਾਮਲਾ ਮੰਨਦਿਆਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਤਲਬ ਕਰਕੇ 17 ਅਪਰੈਲ ਤੱਕ ਪੂਰੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਦਰਅਸਲ ਕੋਡਾਗੂ ਜ਼ਿਲੇ ਦੇ ਕੁਸ਼ਲਨਗਰ ਨੇੜੇ ਇਕ ਪਿੰਡ ਦੇ ਰਹਿਣ ਵਾਲੇ ਸੁਰੇਸ਼ ਨੇ 18 ਸਾਲ ਪਹਿਲਾਂ ਮੱਲੀਗੇ ਨਾਂ ਦੀ ਔਰਤ ਨਾਲ ਵਿਆਹ ਕੀਤਾ ਸੀ। ਜੋੜੇ ਦੇ ਦੋ ਬੱਚੇ ਵੀ ਹਨ। ਨਵੰਬਰ 2020 ਵਿੱਚ, ਉਸਦੀ ਪਤਨੀ ਮੱਲੀਗੇ ਅਚਾਨਕ ਲਾਪਤਾ ਹੋ ਗਈ।
ਸੁਰੇਸ਼ ਨੇ ਕੁਸ਼ਲਨਗਰ ਦਿਹਾਤੀ ਥਾਣੇ ‘ਚ ਆਪਣੀ ਪਤਨੀ ਮੱਲੀਗੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਬੇਟਾਦਰਾਪੁਰਾ ਖੇਤਰ ਵਿੱਚ ਇੱਕ ਔਰਤ ਦਾ ਪਿੰਜਰ ਮਿਲਿਆ। ਇਸ ਨੂੰ ਮੱਲੀਗੇ ਦਾ ਪਿੰਜਰ ਮੰਨ ਕੇ ਪੁਲੀਸ ਨੇ ਸੁਰੇਸ਼ ਨੂੰ ਗ੍ਰਿਫ਼ਤਾਰ ਕਰਕੇ ਕਤਲ ਦਾ ਕੇਸ ਦਰਜ ਕਰਕੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਸੀ।
Published on: ਅਪ੍ਰੈਲ 5, 2025 9:59 ਪੂਃ ਦੁਃ