ਪੰਜਾਬ ‘ਚ 100 ਸਾਲ ਪੁਰਾਣੀ 5 ਮੰਜ਼ਿਲਾ ਇਮਾਰਤ ਅਚਾਨਕ ਢਹੀ, ਔਰਤ ਤੇ ਬੱਚਾ ਜ਼ਖ਼ਮੀ

ਪੰਜਾਬ

ਲੁਧਿਆਣਾ, 1 ਅਕਤੂਬਰ, ਦੇਸ਼ ਕਲਿਕ ਬਿਊਰੋ :
ਅੱਜ ਲੁਧਿਆਣਾ ਵਿੱਚ 100 ਸਾਲ ਪੁਰਾਣੀ 5 ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਸ ਇਮਾਰਤ ਦੀ ਹਾਲਤ ਖਸਤਾ ਸੀ। ਕਈ ਵਾਰ ਗੁਆਂਢੀਆਂ ਨੇ ਇਮਾਰਤ ਦੇ ਮਾਲਕ ਨੂੰ ਇਸ ਦੀ ਮੁਰੰਮਤ ਕਰਵਾਉਣ ਲਈ ਕਿਹਾ ਸੀ। ਪਰ ਅੱਜ ਇਮਾਰਤ ਡਿੱਗਣ ਕਾਰਨ ਇੱਕ ਔਰਤ ਅਤੇ ਇੱਕ ਬੱਚਾ ਜ਼ਖ਼ਮੀ ਹੋ ਗਏ।
ਇਸ ਹਾਦਸੇ ਸਬੰਧੀ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਉਹ ਬੰਦਿਆ ਮੁਹੱਲੇ ਵਿੱਚ ਰਹਿੰਦਾ ਹੈ। ਗੁਆਂਢੀਆਂ ਦੀ ਇਮਾਰਤ ਕਾਫੀ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ। ਉਨ੍ਹਾਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਇਮਾਰਤ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਅੱਜ ਉਸ ਦੀ ਪਤਨੀ ਅਤੇ ਪੁੱਤਰ ਘਰ ਵਿੱਚ ਮੌਜੂਦ ਸਨ। ਇਮਾਰਤ ਡਿੱਗਦੇ ਹੀ ਉਸ ਦੇ ਘਰ ਦੀ ਕੰਧ ਵੀ ਟੁੱਟ ਗਈ। ਬਹੁਤ ਸਾਰਾ ਮਲਬਾ ਉਸ ਦੇ ਘਰ ਵਿੱਚ ਆ ਗਿਆ। ਪਤਨੀ ਖੁਸ਼ੀ ਅਰੋੜਾ ਦੇ ਸਿਰ ‘ਤੇ ਇੱਟ ਵੱਜਣ ਕਾਰਨ ਉਸ ਦੇ ਸੱਟ ਲੱਗ ਗਈ।ਇਸ ਦੌਰਾਨ ਉਸ ਦਾ ਡੇਢ ਸਾਲ ਦਾ ਬੱਚਾ ਵੀ ਜ਼ਖਮੀ ਹੋ ਗਿਆ। ਪਤਨੀ ਅਤੇ ਬੱਚੇ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਇਮਾਰਤ ਦੇ ਮਾਲਕ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

Latest News

Latest News

Leave a Reply

Your email address will not be published. Required fields are marked *