7 ਅਪ੍ਰੈਲ ਨੂੰ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਹੋਈ, ਇਸ ਲਈ ਇਸ ਦਿਨ ਨੂੰ “ਵਿਸ਼ਵ ਸਿਹਤ ਦਿਵਸ” ਵਜੋਂ ਮਨਾਇਆ ਜਾਂਦਾ ਹੈ।
ਚੰਡੀਗੜ੍ਹ, 7 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 7 ਅਪ੍ਰੈਲ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਨਣ ਦੀ ਕੋਸ਼ਿਸ਼ ਕਰਦੇ ਹਾਂ 7 ਅਪ੍ਰੈਲ ਦੇ ਇਤਿਹਾਸ ਬਾਰੇ :-
- 7 ਅਪ੍ਰੈਲ ਨੂੰ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਹੋਈ, ਇਸ ਲਈ ਇਸ ਦਿਨ ਨੂੰ “ਵਿਸ਼ਵ ਸਿਹਤ ਦਿਵਸ” ਵਜੋਂ ਮਨਾਇਆ ਜਾਂਦਾ ਹੈ।
- ਅੱੱਜ ਦੇ ਦਿਨ 1919 ਨੂੰ ਜਰਮਨੀ ਵਿੱਚ ਬਾਵੇਰੀਅਨ ਸੋਵੀਅਤ ਗਣਰਾਜ ਦੀ ਸਥਾਪਨਾ ਹੋਈ।
- ਅੱਜ ਹੀ ਦੇ ਦਿਨ1920 ਵਿੱਚ ਵਿਸ਼ਵ ਪ੍ਰਸਿੱਧ ਭਾਰਤੀ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਦਾ ਜਨਮ ਹੋਇਆ ਸੀ।
- ਇਸੇ ਦਿਨ ਹੀ 1929 ਵਿੱਚ ਬ੍ਰਿਟੇਨ ਦੀ ਇੰਪੀਰੀਅਲ ਏਅਰਵੇਜ਼ ਦੀ ਪਹਿਲੀ ਵਪਾਰਕ ਉਡਾਣ ਭਾਰਤ ਪਹੁੰਚੀ, ਜਦੋਂ ਲੰਡਨ-ਕਾਇਰੋ ਸੇਵਾ ਨੂੰ ਕਰਾਚੀ ਤੱਕ ਵਧਾਇਆ ਗਿਆ।
- ਅੱਜ ਹੀ ਦੇ ਦਿਨ 1946 ਵਿੱਚ ਫਰਾਂਸ ਨੇ ਸੀਰੀਆ ਦੀ ਆਜ਼ਾਦੀ ਨੂੰ ਮਨਜ਼ੂਰੀ ਦਿੱਤੀ
- 7 ਅਪ੍ਰੈਲ ਨੂੰ ਹੀ 1998 ਵਿੱਚ ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਸਿਹਤ ਦਿਵਸ ਨੂੰ “ਮਹਿਲਾ ਦਵਾਈ ਦਿਵਸ” ਵਜੋਂ ਮਨਾਉਣ ਦਾ ਐਲਾਨਕੀਤਾ ਗਿਆ।
- ਇਸੇ ਦਿਨ 2000 ‘ਚ ਭਾਰਤ ਵਿੱਚ, ਦਿੱਲੀ ਪੁਲਿਸ ਨੇ ਕਰੋੜਾਂ ਰੁਪਏ ਦੇ ਇੱਕ ਕ੍ਰਿਕਟ ਮੈਚ ਫਿਕਸਿੰਗ ਅਤੇ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼ ਕੀਤਾ ਸੀ।
- ਅੱਜ ਦੇ ਦਿਨ 2000 ਨੂੰ ਦੁਨੀਆ ਦੇ ਸਭ ਤੋਂ ਛੋਟੇ ਅਖਬਾਰ ‘ਯੂਅਰ ਆਨਰ’ ਦਾ ਪ੍ਰਕਾਸ਼ਨ ਬ੍ਰਾਜ਼ੀਲ ਤੋਂ ਸ਼ੁਰੂ ਹੋਇਆ।
- ਅੱਜ ਦੇ ਦਿਨ ਹੀ 2003 ਵਿੱਚ ਅਮਰੀਕੀ ਫੌਜ ਨੇ ਇਰਾਕੀ ਰਾਜਧਾਨੀ ਬਗਦਾਦ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ।
Published on: ਅਪ੍ਰੈਲ 7, 2025 7:54 ਪੂਃ ਦੁਃ