ਗੁਰਦਾਸਪੁਰ, 7 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਬੀਤੇ ਅੱਧੀ ਰਾਤ ਨੂੰ ਪੰਜਾਬ ਪੁਲਿਸ ਦੇ ਥਾਣੇ ਦੇ ਨੇੜੇ ਇਕ ਜ਼ੋਰਦਾਰ ਧਮਾਕਾ ਹੋਇਆ ਹੈ। ਇਹ ਹਮਲਾ ਰਾਤ ਕਰੀਬ 12 ਵਜ ਕੇ 35 ਮਿੰਟਾਂ ਉਤੇ ਹੋਇਆ। ਗੁਰਦਾਸਪੁਰ ਜ਼ਿਲ੍ਹੇ ਦੇ ਕਿਲਾ ਲਾਲ ਸਿੰਘ ਥਾਣਾ ਦੇ ਨੇੜੇ ਧਮਾਕਾ ਹੋਇਆ। ਇਸ ਧਮਾਕੇ ਦੀ ਪੁਲਿਸ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਲੋਕਾਂ ਨੇ ਕਿਹਾ ਕਿ ਧਮਾਕੇ ਦੀ ਆਸ ਪਾਸ ਗੂੰਜ ਸੁਣਾਈ ਦਿੱਤੀ। ਇਸ ਘਟਨਾ ਸਬੰਧੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਅਜੇ ਤੱਕ ਹਮਲੇ ਦਾ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਗ੍ਰਨੇਡ ਹਮਲਾ ਸੀ ਜਾਂ ਕੋਈ ਧਮਾਕਾ।
ਇਸ ਧਮਾਕੇ ਸਬੰਧੀ ਕਥਿਤ ਤੌਰ ਉਤੇ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਹੈ।
Published on: ਅਪ੍ਰੈਲ 7, 2025 10:42 ਪੂਃ ਦੁਃ