ਜਨਰਲ ਸਕੱਤਰ ਪੀਰ ਮੁਹੰਮਦ ਨੇ ਅਕਾਲੀ ਦਲ ਛੱਡਿਆ

ਪੰਜਾਬ

ਲੀਡਰਸ਼ਿਪ ‘ਤੇ ਲਾਏ ਨਾ ਬਖਸ਼ਣਯੋਗ ਕਾਰੇ ਕਰਨ ਦੇ ਦੋਸ਼
ਚੰਡੀਗੜ੍ਹ: 7 ਅਪ੍ਰੈਲ, ਦੇਸ਼ ਕਲਿੱਕ ਬਿਓਰੋ
Karnail Singh Peer Mohammad News: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਅਕਾਲੀ ਲੀਡਰਸ਼ਿਪ ਵਿਰੁੱਧ ਤਾਬੜਤੋੜ ਹਮਲੇ ਕਰਦਿਆਂ ਦੋਸ਼ ਲਾਇਆ ਹੈ ਕਿ ਇਸ ਨੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਾ ਮੰਨ ਕੇ ਨਾ ਬਖਸ਼ਣਯੋਗ ਕਾਰਾ ਕੀਤਾ ਹੈ ਜਿਸ ਨਾਲ ਅਕਾਲੀ ਸਫਾਂ ਵਿੱਚ ਦਿਨੋਂ ਦਿਨ ਗੁੱਸਾ ਵੱਧਦਾ ਜਾ ਰਿਹਾ ਹੈ।
ਉਨ੍ਹਾ ਕਿਹਾ ਕਿ ਇਸ ਸਾਰੇ ਗੁਨਾਹ ਲਈ ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਦਲਜੀਤ ਸਿੰਘ ਚੀਮਾ ਹਨ ਜਿਨ੍ਹਾਂ ਨੇ ਅਕਾਲੀ ਦਲ ਨੂੰ ਅਕਾਲ ਤਖਤ ਤੋਂ ਬੇਮੁਖ ਹੋਣ ਲਈ ਉੱਭਰਵਾਂ ਰੋਲ ਨਿਭਾਇਆ ਹੈ। ਪੀਰ ਮੁਹੰਮਦ ਜੋ ਲੰਬਾ ਸਮਾਂ ਫੈਡਰੇਸ਼ਨ ਦੇ ਪ੍ਰਧਾਨ ਰਹੇ ਅਤੇ ਹੁਣ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ।
ਹੇਠ ਅਸੀਂ ਉਨ੍ਹਾਂ ਦੀ ਵਿਸਥਾਰ ਪੂਰਬਕ ਲਿਖੀ ਅਸਤੀਫੇ ਦੀ ਕਾਪੀ ਪਾ ਰਹੇ ਹਾਂ ਜਿਸ ਵਿੱਚ ਉਨ੍ਹਾਂ ਨੇ ਹੋਰ ਵੀ ਬਹੁਤ ਸਾਰੇ ਦੋਸ਼ ਲਾਏ ਹਨ।

Published on: ਅਪ੍ਰੈਲ 7, 2025 3:58 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।