ਮਾਲੇਰਕੋਟਲਾ 08 ਅਪ੍ਰੈਲ : ਦੇਸ਼ ਕਲਿੱਕ ਬਿਓਰੋ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਲੇਰਕੋਟਲਾ ਅਤੇ ਪ੍ਰਿੰਸੀਪਲ ਪ੍ਰੀਤੀ ਸਿੰਗਲਾ ਅਗਵਾਈ ਹੇਠ NSS ਪ੍ਰੋਗਰਾਮ ਅਫਸਰ ਲੈਕਚਰਾਰ ਭਰਪੂਰ ਸਿੰਘ ਨਿਗਰਾਨੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਸੋਈ ਵਿਖੇ ਸੱਤ ਰੋਜਾ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਜੋ ਕਿ ਸਫ਼ਲਾ ਪੂਰਵਕ ਪਿਛਲੀ ਦਿਨ ਸਮਾਪਤ ਹੋਇਆ ।
ਇਸ ਮੌਕੇ ਮਨਸੁਖ ਕੌਰ ਸਮਾਪਤੀ ਸਮਾਰੋਹ ਮੌਕੇ ਪੁੱਜੇ ਮੁੱਖ ਮਹਿਮਾਨਾ ਨੂੰ ਜੀ ਆਇਆ ਆਖਿਆ । ਇਸ ਮੌਕੇ ਨੋਡਲ ਅਫਸਰ, ਯੁਵਕ ਸੇਵਾਵਾਂ ਮਲੇਰਕੋਟਲਾ ਸੰਜੀਵ ਕੁਮਾਰ ਸਿੰਗਲਾ ਨੇ ਵਲੰਟੀਅਰਜ ਦੁਆਰਾ ਸੱਤ ਦਿਨਾਂ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਸਕੂਲ ਪ੍ਰਿੰਸੀਪਲ ਪ੍ਰੀਤੀ ਸਿੰਗਲਾ ਅਤੇ ਸਮੂਹ ਸਕੂਲ ਸਟਾਫ ਨੂੰ ਵਧਾਈ ਦਿੱਤੀ ਗਈ। ਇਸ ਸੱਤ ਰੋਜ਼ਾ ਕੈਂਪ ਦੌਰਾਨ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣ ਦੇ ਨਾਲ , ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ । ਕੈਂਪ ਦੌਰਾਨ ਵਲੰਟੀਅਰਜ ਵਲੋਂ ਸਾਝੇ ਸਥਾਨਾਂ ਦੀ ਸਾਫ ਸਫਾਈ ਵੀ ਕੀਤੀ ਅਤੇ ਬੂਟੇ ਵੀ ਲਗਾਏ ਗਏ ।
ਸਮਾਪਤੀ ਸਮਾਰੋਹ ਮੌਕੇ ਲੈਕਚਰਾਰ ਬਲਵਿੰਦਰ ਸਿੰਘ ਨੇ ਇਸ ਸੰਸਥਾ ਵਿੱਚ ਲਗਾਏ ਕੈਂਪ ਲਈ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਲੇਰਕੋਟਲਾ ਡਾਕਟਰ ਦਿਲਵਰ ਸਿੰਘ ਅਤੇ ਸ੍ਰੀ ਸੰਜੀਵ ਕੁਮਾਰ ਸਿੰਗਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਹਰਭਜਨ ਸਿੰਘ ,ਦਲਵੀਰ ਸਿੰਘ ਕਾਕਾ, ਮਨਪ੍ਰੀਤ ਸਿੰਘ ਪੰਚ,ਗੁਰਪ੍ਰੀਤ ਸਿੰਘ,ਬਲਵੀਰ ਸਿੰਘ,ਕੁਲਵੀਰ ਸਿੰਘ , ਪਰਮਿੰਦਰ ਕੌਰ, ਦਵਿੰਦਰ ਕੌਰ ਅਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।
Published on: ਅਪ੍ਰੈਲ 8, 2025 3:58 ਬਾਃ ਦੁਃ