ਚੰਡੀਗੜ੍ਹ: 12 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਇੱਕ ਨਾਮੀ ਯੂਨੀਵਰਸਿਟੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਜਿਸ ਨੂੰ ਸੁਣ ਕੇ ਸਭ ਦੰਗ ਰਹਿ ਗਏ। ਹੋਇਆ ਇਹ ਕਿ ਇੱਕ ਵਿਦਿਆਰਥੀ ਆਪਣੀ ਪ੍ਰੇਮਿਕਾ ਨੂੰ ਟਰਾਲੀ ਟਰੈਵਲ ਬੈਗ ਦੇ ਅੰਦਰ ਲੁਕਾ ਕੇ ਮੁੰਡਿਆਂ ਦੇ ਹੋਸਟਲ ਲੈ ਜਾ ਰਿਹਾ ਸੀ। ਹਾਲਾਂਕਿ, ਉਸਨੂੰ ਗੇਟ ‘ਤੇ ਸਕਿਊਰਿਟੀ ਗਾਰਡ ਵੱਲੋਂ ਚੈਕਿੰਗ ਦੌਰਾਨ ਫੜ ਲਿਆ ਗਿਆ। ਜਦੋਂ ਸਕਿਊਰਿਟੀ ਗਾਰਡ ਨੇ ਗੇਟ ‘ਤੇ ਬੈਗ ਦੀ ਜਾਂਚ ਕੀਤੀ, ਤਾਂ ਅੰਦਰ ਇੱਕ ਕੁੜੀ ਮਿਲੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਹ ਮਾਮਲਾ ਸੋਨੀਪਤ ਸਥਿਤ ਓਪੀ ਜਿੰਦਲ ਯੂਨੀਵਰਸਿਟੀ ਦਾ ਹੈ। ਕੁੜੀ ਵੀ ਉਸੇ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ। ਉਸ ਦੀਆਂ ਸਹੇਲੀਆਂ ਨੇ ਉਸਨੂੰ ਇੱਕ ਟਰੈਵਲ ਬੈਗ ਵਿੱਚ ਮੁੰਡਿਆਂ ਦੇ ਹੋਸਟਲ ਭੇਜਣ ਦੀ ਯੋਜਨਾ ਬਣਾਈ ਸੀ। ਵਿਦਿਆਰਥੀ ਮੁੰਡਿਆਂ ਦੇ ਹੋਸਟਲ ਵਿੱਚ ਰਹਿੰਦਾ ਹੈ। ਉਹ ਆਪਣੀ ਪ੍ਰੇਮਿਕਾ ਨੂੰ ਮਿਲਣਾ ਚਾਹੁੰਦਾ ਸੀ, ਪਰ ਉਸਨੂੰ ਮੌਕਾ ਨਹੀਂ ਮਿਲ ਰਿਹਾ ਸੀ। ਕਿਉਂਕਿ ਕਿਸੇ ਵੀ ਕੁੜੀ ਨੂੰ ਯੂਨੀਵਰਸਿਟੀ ਵਿੱਚ ਮੁੰਡਿਆਂ ਦੇ ਹੋਸਟਲ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੇ ਦੋਸਤਾਂ ਨੇ ਸਲਾਹ ਬਣਾਈ ਕਿ ਕੁੜੀ ਨੂੰ ਟਰੈਵਲ ਬੈਗ ਵਿੱਚ ਬਿਠਾ ਕੇ ਮੁੰਡਿਆਂ ਦੇ ਹੋਸਟਲ ਵਿੱਚ ਵਿਦਿਆਰਥੀ ਕੋਲ ਭੇਜਿਆ ਜਾਵੇ। ਜਦੋਂ ਲੜਕੀ ਦਾ ਬੁਆਏਫ੍ਰੈਂਡ ਯਾਨੀ ਵਿਦਿਆਰਥੀ ਅਤੇ ਉਸਦਾ ਦੋਸਤ ਬੈਗ ਲੈ ਕੇ ਹੋਸਟਲ ਵੱਲ ਤੁਰ ਪਏ, ਤਾਂ ਰਸਤੇ ਵਿੱਚ ਇੱਕ ਥਾਂ ‘ਤੇ ਬੈਗ ਦਾ ਇੱਕ ਪਹੀਆ ਟੁੱਟ ਗਿਆ। ਇਸ ਕਾਰਨ ਬੈਗ ਉਸਦੇ ਹੱਥੋਂ ਫਿਸਲਣ ਤੋਂ ਵਾਲ-ਵਾਲ ਬਚ ਗਿਆ। ਪਰ ਇਸ ਦੌਰਾਨ ਬੈਗ ਦੇ ਅੰਦਰ ਪੈਕ ਕੀਤੀ ਕੁੜੀ ਦੀ ਚੀਕ ਨਿੱਕਲ ਗਈ। ਇਸ ਨਾਲ ਸਕਿਊਰਿਟੀ ਗਾਰਡ ਨੂੰ ਸ਼ੱਕ ਹੋਇਆ ਅਤੇ ਉਸਨੇ ਬੈਗ ਖੋਲ੍ਹਣ ਲਈ ਕਿਹਾ।
ਜਿਵੇਂ ਹੀ ਸੁਰੱਖਿਆ ਗਾਰਡ ਨੇ ਬੈਗ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ। ਬੈਗ ਦੇ ਵਿੱਚ ਇੱਕ ਜਵਾਨ ਲੜਕੀ ਬਾਹਰ ਆਈ। ਗਾਰਡ ਵੱਲੋਂ ਤੁਰੰਤ ਲੜਕੀ ਅਤੇ ਬੈਗ ਲੈ ਕੇ ਆਉਣ ਵਾਲੇ ਦੋ ਵਿਦਿਆਰਥੀਆਂ ਨੂੰ ਰੋਕ ਦਿੱਤਾ ਗਿਆ। ਉਸ ਵੱਲੋਂ ਯੂਨੀਵਰਸਿਟੀ ਦੇ ਸੁਰੱਖਿਆ ਇੰਚਾਰਜ ਅਤੇ ਹੋਰ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ।ਸੂਚਨਾ ਮਿਲਦੇ ਹੀ ਯੂਨੀਵਰਸਿਟੀ ਪ੍ਰਸ਼ਾਸਨ ਵੀ ਉੱਥੇ ਪਹੁੰਚ ਗਿਆ ਅਤੇ ਮਾਮਲੇ ਦੀ ਜਾਣਕਾਰੀ ਲਈ।
ਇਸ ਬਾਰੇ ਜਿੰਦਲ ਯੂਨੀਵਰਸਿਟੀ ਦੇ ਮੁੱਖ ਸੂਚਨਾ ਅਧਿਕਾਰੀ ਅੰਜੂ ਮੋਹਨ ਨੇ ਕਿਹਾ ਕਿ ਸਾਡੀ ਸੁਰੱਖਿਆ ਬਹੁਤ ਮਜ਼ਬੂਤ ਹੈ। ਇਸ ਲਈ ਉਨ੍ਹਾਂ ਨੂੰ ਮੌਕੇ ‘ਤੇ ਹੀ ਫੜ ਲਿਆ ਗਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਹਰ ਥਾਂ ਮੈਟਲ ਡਿਟੈਕਟਰ ਲੱਗੇ ਹੋਏ ਹਨ।
Published on: ਅਪ੍ਰੈਲ 12, 2025 3:20 ਬਾਃ ਦੁਃ