PWD ਵਿਭਾਗ ਵਿੱਚ ਪਾਰਦਰਸ਼ੀ ਪ੍ਰਸ਼ਾਸਨ ਸਦਕਾ ਲਾਗਤਾਂ ‘ਚ ਭਾਰੀ ਕਟੌਤੀ ਹੋਈ: ਹਰਭਜਨ ਸਿੰਘ ਈ.ਟੀ.ਓ.

ਪੰਜਾਬ



ਚੰਡੀਗੜ੍ਹ, 13 ਅਪ੍ਰੈਲ: ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਲੋਕ ਨਿਰਮਾਣ ਵਿਭਾਗ ਨੇ ਪਾਰਦਰਸ਼ੀ ਪ੍ਰਸ਼ਾਸਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਠੋਸ ਕਦਮਾਂ ਲਈ ਵਿੱਢੀ ਮੁਹਿੰਮ ਰਾਹੀਂ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ। ਇਹ ਜਾਣਕਾਰੀ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਕੀਤੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਸਪੱਸ਼ਟ ਤੌਰ ‘ਤੇ ਪਤਾ ਚਲਦਾ ਹੈ ਕਿ ਠੇਕੇਦਾਰ ਹੁਣ ਵੱਧ ਤੋਂ ਵੱਧ ਰਿਬੇਟ ਦੇ ਨਾਲ ਟੈਂਡਰ ਜਮ੍ਹਾ ਕਰ ਰਹੇ ਹਨ, ਜਿਸ ਦੇ ਨਤੀਜੇ ਵਜੋਂ ਲਾਗਤਾਂ ਵਿੱਚ ਭਾਰੀ ਕਟੌਤੀ ਹੋ ਰਹੀ ਹੈ ਜੋ ਸੂਬੇ ਦੇ ਅਰਥਚਾਰੇ ਲਈ ਕਾਫੀ ਲਾਹੇਬੰਦ ਹੈ।

ਸਾਲ 2021-22 ਦੇ ਮੁਕਾਬਲੇ ਵੱਖ-ਵੱਖ ਪ੍ਰੋਜੈਕਟ ਵਰਗ ਵਿੱਚ ਰਿਬੇਟ ਦੀ ਫੀਸਦ ਵਿੱਚ ਸਾਲ-ਦਰ-ਸਾਲ ਹੋਏ ਪ੍ਰਭਾਵਸ਼ਾਲੀ ਸੁਧਾਰਾਂ ‘ਤੇ ਚਾਨਣਾ ਪਾਉਂਦਿਆਂ, ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪਲਾਨ ਰੋਡ ਦੇ ਕੰਮਾਂ ਸਬੰਧੀ ਛੋਟਾਂ ਵਿੱਚ 3 ਫੀਸਦ ਤੋਂ 19.73 ਫੀਸਦ ਤੱਕ ਵਾਧਾ ਹੋਇਆ ਹੈ, ਨਾਬਾਰਡ ਪ੍ਰੋਜੈਕਟ ਦੇ ਕੰਮਾਂ ਸਬੰਧੀ ਛੋਟਾਂ ਵਿੱਚ 8.56 ਫੀਸਦ ਤੋਂ 24.91 ਫੀਸਦ ਤੱਕ ਵਾਧਾ, ਨੈਸ਼ਨਲ ਹਾਈਵੇ ਦੇ ਕੰਮਾਂ ਸਬੰਧੀ ਛੋਟਾਂ ਵਿੱਚ 19.2 ਫੀਸਦ ਤੋਂ 27.42 ਫੀਸਦ ਵਾਧਾ ਹੋਇਆ ਹੈ ਅਤੇ ਸੀ.ਆਈ.ਆਰ.ਐਫ. ਪ੍ਰੋਜੈਕਟਾਂ ਦੀ ਛੋਟ 2.8 ਫੀਸਦ ਤੋਂ 27.69 ਫੀਸਦ ਹੋ ਗਈ ਹੈ।  

ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਦੇ ਨਤੀਜੇ ਵਜੋਂ ਟੈਂਡਰ ਅਲਾਟਮੈਂਟ ਸਮੇਂ ਵਿੱਤੀ ਸਾਲ 2024-25 ਦੌਰਾਨ ਕੁੱਲ 234.78 ਕਰੋੜ ਰੁਪਏ ਦੀ ਬਚਤ ਹੋਈ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਰਿਬੇਟ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਦਕਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ ਵਧ ਰਿਹਾ ਹੈ ਅਤੇ ਅਸੀਂ ਪਾਰਦਰਸ਼ਤਾ ਅਤੇ ਪ੍ਰਭਾਵੀ ਸ਼ਾਸਨ ਲਈ ਵਚਨਬੱਧ ਹਾਂ।

Published on: ਅਪ੍ਰੈਲ 13, 2025 5:10 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।