ਪੰਜਾਬ ‘ਚ ਪੰਚਾਇਤੀ ਚੋਣਾਂ ਦੌਰਾਨ APP ਦੇ ਵਲੰਟੀਅਰ ਦਾ ਕਤਲ

Punjab

ਮਾਨਸਾ, 2 ਅਕਤੂਬਰ, ਦੇਸ਼ ਕਲਿਕ ਬਿਊਰੋ :
ਮਾਨਸਾ ਜ਼ਿਲ੍ਹੇ ਦੇ ਪਿੰਡ ਖਹਿਰਾ ਖੁਰਦ ਵਿੱਚ ਪੰਚਾਇਤੀ ਚੋਣਾਂ ਦੌਰਾਨ ਨਿੱਜੀ ਰੰਜਿਸ਼ ਕਾਰਨ ਆਮ ਆਦਮੀ ਪਾਰਟੀ (ਆਪ) ਦੇ ਇੱਕ ਵਲੰਟੀਅਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਧੇ ਸ਼ਿਆਮ ਵਜੋਂ ਹੋਈ ਹੈ। ਉਹ 38 ਸਾਲ ਦੇ ਸਨ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਕਤਲ ਵਿੱਚ ਇੱਕ ਪੁਲੀਸ ਅਧਿਕਾਰੀ ਦਾ ਰੀਡਰ ਸ਼ਾਮਲ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ।
ਪਰਿਵਾਰਕ ਮੈਂਬਰਾਂ ਨੇ ਕਰੀਬ 9 ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਰਾਧੇ ਸ਼ਿਆਮ ਪਿੰਡ ਦੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਵੀ ਸਨ। ਪਿੰਡ ਵਾਸੀ ਅਭੈ ਗੋਦਾਰਾ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਚੱਲ ਰਹੀਆਂ ਹਨ। ਮੰਗਲਵਾਰ ਰਾਤ ਰਾਧੇ ਸ਼ਿਆਮ ਉਨ੍ਹਾਂ ਦੇ ਨਾਲ ਸਨ।

ਇਹ ਵੀ ਪੜ੍ਹੋ : ਅਮਰੀਕਾ ‘ਚ ਨੌਜਵਾਨ ਦੀ ਮੌਤ, ਵਿਆਹ ਕਰਵਾਉਣ ਆ ਰਿਹਾ ਸੀ ਪੰਜਾਬ


ਉਹ ਚੋਣਾਂ ਸਬੰਧੀ ਮੀਟਿੰਗ ਕਰ ਰਹੇ ਸਨ। ਇਨ੍ਹਾਂ ਸਾਰਿਆਂ ਨੇ ਨਾਮਜ਼ਦਗੀ ਸਬੰਧੀ ਸਰਪੰਚ ਭਜਨ ਲਾਲ ਦੇ ਘਰ ਮੀਟਿੰਗ ਕਰਨ ਦੀ ਯੋਜਨਾ ਬਣਾਈ ਸੀ। ਅਭੈ ਗੋਦਾਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 4:55 ਵਜੇ ਸ਼ੀਸ਼ ਪਾਲ ਦਾ ਫੋਨ ਆਇਆ। ਉਨ੍ਹਾਂ ਨੇ ਰਾਧੇ ਸ਼ਿਆਮ ਦੇ ਕਤਲ ਬਾਰੇ ਦੱਸਿਆ। ਉਸ ਦੀ ਲਾਸ਼ ਪਿੰਡ ਦੇ ਮੈਦਾਨ ਵਿੱਚ ਪਈ ਸੀ। ਫਿਰ ਉਸ ਨੇ ਸਰਪੰਚ ਨਾਲ ਸੰਪਰਕ ਕੀਤਾ। ਇਸ ਦੇ ਲਈ ਉਨ੍ਹਾਂ ਥਾਣਾ ਸਰਦੂਲਗੜ੍ਹ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ।

Leave a Reply

Your email address will not be published. Required fields are marked *